ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਦੁਖੀ 10ਵੀਂ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

6/17/2020 12:35:50 PM

ਪਟਨਾ/ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਬਾਂਦਰਾ 'ਚ ਆਪਣੇ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੇ ਇਸ ਕਦਮ ਨੇ ਫ਼ਿਲਮ ਉਦਯੋਗ 'ਚ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਮੌਤ ਨਾਲ ਫ਼ਿਲਮੀ ਕਲਾਕਾਰ ਹੀ ਨਹੀਂ ਸਗੋਂ ਹਰ ਕੋਈ ਸਦਮੇ 'ਚ ਹੈ। ਹਾਲ ਹੀ 'ਚ ਖ਼ਬਰ ਸਾਹਮਣੇ ਆਈ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਇਕ ਪ੍ਰਸ਼ੰਸਕ ਗੌਤਮ ਨੇ ਉਨ੍ਹਾਂ ਦੀ ਮੌਤ ਦੇ ਸਦਮੇ 'ਚ ਖ਼ੁਦਕੁਸ਼ੀ ਕਰ ਲਈ ਹੈ।
ਦੱਸ ਦਈਏ ਕਿ ਖ਼ੁਦਕੁਸ਼ੀ ਕਰਨ ਵਾਲਾ ਇਹ ਪ੍ਰਸ਼ੰਸਕ ਗੌਤਮ ਲੋਧੀਪੁਰ ਦੇ ਰਹਿਣ ਵਾਲਾ ਹੈ, ਜੋ ਕਿ 10ਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਦਾ ਪਰਿਵਾਰ ਇਹ ਨਹੀਂ ਸਮਝ ਸਕਿਆ ਕਿ ਗੌਤਮ ਦੀ ਉਦਾਸੀ ਉਸ ਨੂੰ ਮੌਤ ਤੱਕ ਲਿਜਾ ਸਕਦੀ ਹੈ।

ਪਟਨਾ ਦੇ ਲੋਧੀਪੁਰ ਪਿੰਡ ਦਾ ਰਹਿਣ ਵਾਲਾ ਸੀ ਗੌਤਮ ਕੁਮਾਰ
ਮ੍ਰਿਤਕ 14 ਸਾਲਾ ਗੌਤਮ ਕੁਮਾਰ ਪਟਨਾ ਦੇ ਲੋਧੀਪੁਰ ਪਿੰਡ ਦਾ ਰਹਿਣ ਵਾਲਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਸੁਣੀ ਸੀ ਤਾਂ ਉਦੋਂ ਤੋਂ ਹੀ ਉਹ ਦੁਖੀ ਸੀ, ਜਿਸ ਤੋਂ ਦੁਖੀ ਗੌਤਮ ਨੇ 16 ਜੂਨ ਨੂੰ ਸਵੇਰੇ ਆਪਣੇ ਘਰ ਦੇ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਉਹ ਕਾਫ਼ੀ ਦੇਰ ਤੱਕ ਕਮਰੇ 'ਚ ਨਾ ਆਇਆ ਤਾਂ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਚੀਕ-ਚਿਹਾੜਾ ਮਚ ਗਿਆ।

ਸੁਸਾਈਡ ਨੋਟ 'ਚ ਲਿਖਿਆ ਇਹ ਸਭ ਕੁਝ
ਮ੍ਰਿਤਕ ਗੌਤਮ ਨੇ ਆਪਣੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ 'ਜੇ ਸੁਸ਼ਾਂਤ ਸਿੰਘ ਰਾਜਪੂਤ ਅਜਿਹਾ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ।'

ਫਲੈਟ 'ਚ ਲਟਕਦੀ ਮਿਲੀ ਸੀ ਸੁਸ਼ਾਂਤ ਦੀ ਲਾਸ਼
ਦੱਸਣਯੋਗ ਹੈ ਕਿ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਉਨ੍ਹਾਂ ਦੇ ਫਲੈਟ 'ਚ ਲਟਕਦੀ ਮਿਲੀ ਸੀ। ਸੁਸ਼ਾਂਤ ਦੇ ਇਸ ਕਦਮ ਨੇ ਪੂਰੀ ਬਾਲੀਵੁੱਡ ਫ਼ਿਲਮ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖ਼ਰ ਕਿਉਂ ਸ਼ੋਹਰਤ ਦੇ ਆਸਮਾਨ 'ਤੇ ਪਹੁੰਚਣ ਤੋਂ ਬਾਅਦ ਸੁਸ਼ਾਂਤ ਨੇ ਇਹ ਕਦਮ ਚੁੱਕਿਆ?
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News