4 ਮਹੀਨੇ ਸੁਸ਼ਾਂਤ ਸਿੰਘ ਰਾਜਪੂਤ ਰਹੇ ਸਨ ਇਕੱਲੇ, ਇਸ ਫ਼ਿਲਮ ਦੌਰਾਨ ਨਹੀਂ ਕੀਤੀ ਸੀ ਕਿਸੇ ਨਾਲ ਕੋਈ ਗੱਲਬਾਤ

6/14/2020 6:09:13 PM

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਲਿਸਟ 'ਚ ਸ਼ੁਮਾਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਸਥਿਤ ਆਪਣੇ ਘਰ 'ਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਅਜੇ ਤੱਕ ਇਸ ਫੈਸਲੇ ਦੇ ਬਾਰੇ 'ਚ ਕੁੱਝ ਪਤਾ ਨਹੀਂ ਚੱਲ ਸਕਿਆ ਹੈ। ਸੁਸ਼ਾਂਤ ਜਿੰਨੇ ਵਧੀਆ ਇਨਸਾਨ ਸਨ ਓਨੇ ਹੀ ਵਧੀਆ ਅਦਾਕਾਰ ਵੀ। ਸੁਸ਼ਾਂਤ ਆਪਣੇ ਕਿਰਦਾਰ ਲਈ ਖੂਬ ਮਿਹਨਤ ਕਰਦੇ ਸਨ। ਅਜਿਹੇ 'ਚ ਤੁਹਾਨੂੰ ਦੱਸਦੇ  ਹਾਂ ਸੁਸ਼ਾਂਤ ਦੀ ਫਿਲਮ ਨਾਲ ਜੁੜਿਆ ਇਕ ਕਿੱਸਾ...

PunjabKesari

ਫਿਲਮ 'ਕਾਏ ਪੋ ਛੇ' ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਦਾ ਬਾਲੀਵੁੱਡ ਨੇ ਬਾਹਾਂ ਖੋਲ੍ਹ ਕੇ ਸੁਆਗਤ ਕੀਤਾ ਹੈ। 'ਕਾਏ ਪੋ ਛੇ' ਦੇ ਬਾਅਦ ਸੁਸ਼ਾਂਤ ਨੇ ਯਸ਼ਰਾਜ ਬੈਨਰ ਦੇ ਤਲੇ ਬਣੀ 'ਸ਼ੁੱਧ ਦੇਸੀ ਰੋਮਾਂਸ' 'ਚ ਵੀ ਕੰਮ ਕੀਤਾ। ਇਸ ਦੇ ਬਾਅਦ ਉਹ ਆਮਿਰ ਖਾਨ ਦੀ ਬਲਾਕ ਬਸਟਰ ਫਿਲਮ 'ਪੀ.ਕੇ' 'ਚ ਨਜ਼ਰ ਆਏ ਅਤੇ ਆਪਣੇ ਰੋਲ ਦੇ ਲਈ ਤਾਰੀਫ ਹਾਸਲ ਕੀਤੀ।

PunjabKesari

ਇਸ ਦੇ ਬਾਅਦ ਸੁਸ਼ਾਂਤ 'ਬੇਓਮਕੇਸ਼ ਬਕਸ਼ੀ' 'ਚ ਨਜ਼ਰ ਆਏ। ਫਿਲਮ 'ਚ ਸੁਸ਼ਾਂਤ ਇਕ ਜਾਸੂਸ ਦੀ ਭੂਮਿਕਾ ਅਦਾ ਕਰਦੇ ਨਜ਼ਰ ਆਏ। ਇਹ ਫਿਲਮ ਉਪਨਿਆਸ ਦੇ ਆਧਾਰਿਤ ਹੈ। ਉਸ ਸਮੇਂ ਸੁਸ਼ਾਂਤ ਨੇ ਆਪਣੇ ਕਿਰਦਾਰ ਦੇ ਬਾਰੇ 'ਚ ਕਿਹਾ ਸੀ ਇਸ ਫਿਲਮ ਦਾ ਪਹਿਨਾਵਾ ਜੋ ਜੁਬਾਨ ਦਾ ਇਸਤੇਮਾਲ ਕੀਤਾ ਹੈ ਉਸ ਦੀ ਤਿਆਰੀ ਕਰਨ, ਭਾਰ ਘਟਾਉਣ ਅਤੇ 40 ਦੇ ਦਹਾਕੇ ਦਾ ਲੁੱਕ ਦੇਣ, ਇਹ ਸਭ ਤਾਂ ਫਿਰ ਵੀ ਬਹੁਤ ਸੋਖਾ ਸੀ ਮੇਰੇ ਲਈ ਪਰ 'ਬੇਓਮਕੇਸ਼ ਬਕਸ਼ੀ' ਦੇ ਕਿਰਦਾਰ 'ਚ ਆਉਣ ਉਹ ਬੇਹੱਦ ਮੁਸ਼ਕਲ ਸੀ।

PunjabKesari

ਸੁਸ਼ਾਂਤ ਨੇ ਅੱਗੇ ਕਿਹਾ ਸੀ ਕਿ 'ਇਸ ਫਿਲਮ ਦੀ ਤਿਆਰੀ ਦੇ ਲਈ ਉਨ੍ਹਾਂ ਦੇ ਚਾਰ ਮਹੀਨੇ ਕਿਸੇ ਨਾਲ ਕਈ ਗੱਲ ਨਹੀਂ ਕੀਤੀ ਅਤੇ ਇਸ ਦੌਰਾਨ ਸਿਰਫ ਉਸ ਕਿਰਦਾਰ ਦੇ ਨਾਲ ਹੀ ਰਹੇ। ਉੱਥੇ ਆਪਣੇ ਫਿਲਮਾਂ ਦੀ ਪਸੰਦ 'ਤੇ ਸੁਸ਼ਾਂਤ ਨੇ ਕਿਹਾ ਸੀ ਕਿ ਮੈਂ ਆਪਣੇ ਆਪ ਨੂੰ ਬਹੁਤ ਹੀ ਸੈਲਫਿਸ਼ ਆਦਮੀ ਕਹਾਂਗਾ, ਕਿਉਂਕਿ ਮੈਂ ਫਿਲਮ ਨੂੰ ਹਾਂ ਸਿਰਫ ਆਪਣੇ ਲਈ ਕਰਦਾਂ ਹਾਂ। ਮੈਂ ਰਿਸਰਚ ਵੀ ਆਪਣੇ ਲਈ ਕਰਦਾ ਹਾਂ। ਮੈਂ ਆਪਣੇ ਹਿਸਾਬ ਨਾਲ ਫਿਲਮਾਂ ਚੁਨਣਦਾ ਹਾਂ।

PunjabKesari

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਛੋਟੇ ਪਰਦੇ 'ਤੇ ਧਮਾਲ ਕਰਦੇ ਦੇ ਬਾਅਦ ਹੀ ਵੱਡੇ ਪਰਦੇ 'ਤੇ ਐਂਟਰੀ ਮਾਰੀ ਸੀ। ਸੁਸ਼ਾਂਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2008 ਟੀ.ਵੀ. ਸੀਰੀਅਲ 'ਕਿਸ ਦੇਸ਼ ਮੈਂ ਹੈ ਮੇਰਾ ਦਿਲ' ਤੋਂ ਕੀਤੀ ਸੀ। ਬਾਲੀਵੁੱਡ 'ਚ ਸੁਸ਼ਾਂਤ ਸਿੰਘ ਨੇ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਹੁਨਰ ਦਿਖਾਇਆ, ਜਿਸ 'ਚ ਐੱਮ.ਐੱਸ. ਧੋਨੀ ਦੀ ਬਾਇਓਪਿਕ ਮੁੱਖ ਰੂਪ 'ਚ ਸ਼ਾਮਲ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Content Editor Shyna

Related News