ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਵੀਡੀਓ

6/20/2020 10:37:05 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਜੋ 14 ਜੂਨ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲੇ ਪ੍ਰਸ਼ੰਸਕ ਇਸ ਸਦਮੇ ਤੋਂ ਉਭਰ ਨਹੀਂ ਪਾ ਰਹੇ ਹਨ। ਉਨ੍ਹਾਂ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਸਾਂਝੀ ਕੀਤੀ ਜਾ ਰਹੀ ਹੈ। ਇਹ ਵੀਡੀਓ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ 'ਛਿਛੋਰੇ' ਦੇ ਸੈੱਟ ਦੀ ਹੈ। ਇਹ ਵੀਡੀਓ ਫ਼ਿਲਮ 'ਛਿਛੋਰੇ' ਦੇ ਡਾਇਰੈਕਟਰ ਨਿਤੀਸ਼ ਤਿਵਾੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਸਮੇਂ ਪਹਿਲਾਂ ਸਾਂਝਾ ਕੀਤਾ ਸੀ ਪਰ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ 'ਚ ਖ਼ੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

When you are having fun at work it shows :) @sushantsinghrajput @shraddhakapoor @fukravarun @naveen.polishetty @tahirrajbhasin @tushar.pandey @_prat #Saharsh

A post shared by Nitesh Tiwari (@niteshtiwari22) on Sep 12, 2019 at 8:48pm PDT

ਦੱਸ ਦਈਏ ਕਿ ਇਸ ਵੀਡੀਓ 'ਚ ਸੁਸ਼ਾਂਤ ਸਿੰਘ ਰਾਜਪੂਤ 'ਛਿਛੋਰੇ' ਫ਼ਿਲਮ ਦੇ ਸੀਨ ਲਈ ਤਿਆਰ ਹੋ ਰਹੇ ਹਨ। ਮੈਕਅੱਪ ਮੈਨ ਉਨ੍ਹਾਂ ਨੂੰ ਤਿਆਰ ਕਰ ਰਹੇ ਹਨ। ਉਧਰ ਸੁਸ਼ਾਂਤ ਸਿੰਘ ਰਾਜਪੂਤ ਹਿੰਦੀ ਗੀਤ 'ਪਲ ਭਰ ਕੇ ਲਈ ਕੋਈ ਹਮੇਂ ਪਿਆਰ ਕਰ ਲੈ' 'ਤੇ ਦੇਵਾ ਆਨੰਦ ਦੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਵਲੋਂ ਇਸ ਵੀਡੀਓ ਨੂੰ ਖ਼ੂਬ ਪਸੰਦ ਅਤੇ ਸਾਂਝਾ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News