ਅੱਜ ਦੇ ਦਿਨ ਹੀ ਮਿਸ ਯੂਨੀਵਰਸ ਬਣੀ ਸੀ ਸੁਸ਼ਮਿਤਾ ਸੇਨ, ਪ੍ਰੇਮੀ ਰੋਹਮਨ ਨੇ ਇੰਝ ਦਿੱਤੀ ਵਧਾਈ

5/21/2020 11:36:04 AM

ਮੁੰਬਈ(ਬਿਊਰੋ)- ਅੱਜ ਤੋਂ 26 ਸਾਲ ਪਹਿਲਾਂ ਸਾਲ 1994 ਵਿਚ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਉਹ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ। ਅੱਜ 21 ਮਈ ਨੂੰ ਸੁਸ਼ਮਿਤਾ ਨੂੰ ਮਿਸ ਯੂਨੀਵਰਸ ਬਣੇ ਹੋਏ 26 ਸਾਲ ਹੋ ਗਏ ਹਨ ਅਤੇ ਇਸ ਖਾਸ ਦਿਨ ’ਤੇ ਉਨ੍ਹਾਂ ਦੇ  ਬੁਆਏਫਰੈਂਡ ਨੇ ਰੋਹਮਨ ਸ਼ਾਲ ਨੇ ਆਪਣੀ ਜਾਨ ਨੂੰ ਰੋਮਾਂਟਿਕ ਤਰੀਕੇ ਨਾਲ ਵਧਾਈ ਦਿੱਤੀ ਹੈ।

 
 
 
 
 
 
 
 
 
 
 
 
 
 

26 years My Jaaan 😍😍💃🏻💃🏻 . . . How proud you made all of Us & still continue to do so !!❤️❤️❤️❤️ . . #Mine ❤️ I love you @sushmitasen47 #bestmissuniverseever #amazingwoman #love #India #proudbf #indiasfirst

A post shared by rohman shawl (@rohmanshawl) on May 20, 2020 at 11:48am PDT


ਰੋਹਮਨ ਸੁਸ਼ਮਿਤਾ ਲਈ ਅਕਸਰ ਹੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਉਨ੍ਹਾਂ ਦਾ ਇੰਸਟਾਗ੍ਰਾਮ ਦੇਖੋ ਤਾਂ ਤੁਹਾਨੂੰ ਉਨ੍ਹਾਂ ਦੀ ਅਤੇ ਸੁਸ਼ਮਿਤਾ ਦੀ ਕਈ ਸਾਰੀਆਂ ਰੋਮਾਂਟਿਕ ਤਸਵੀਰਾਂ ਮਿਲ ਜਾਣਗੀਆਂ। ਇਸ ਖਾਸ ਦਿਨ ’ਤੇ ਰੋਹਮਨ ਨੇ ਆਪਣੇ ਇੰਸਟਾਗ੍ਰਾਮ ’ਤੇ ਸੁਸ਼ਮਿਤਾ ਦੀਆਂ ਤਸਵੀਰਾਂ ਦਾ ਇਕ ਕੋਲਾਜ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਮਿਸ ਯੂਨੀਵਰਸ ਦਾ ਕਰਾਊਨ ਪਹਿਨੇ ਨਜ਼ਰ ਆ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰੋਹਮਨ ਨੇ ਲਿਖਿਆ, ‘‘26 ਸਾਲ ਹੋ ਗਏ ਜਾਨ... ਤੁਸੀਂ ਸਾਨੂੰ ਸਾਰਿਆ ਨੂੰ ਬਹੁਤ ਗਰਵ ਮਹਿਸੂਸ ਕਰਵਾਇਆ ਅਤੇ ਹੁਣ ਤੱਕ ਕਰਵਾ ਰਹੀ ਹੋ’’। ਆਈ ਲਵ ਯੂ ਸੁਸ਼ਮਿਤਾ ਸੇਨ।

ਦੱਸ ਦੇਈਏ ਕਿ ਸੁਸ਼ਮਿਤਾ ਅਤੇ ਰੋਹਮਨ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹੁਣ ਫੈਨਜ਼ ਵੀ ਦੋਵਾਂ ਨੂੰ ਵਿਆਹ ਦੇ ਬੰਧਨ ਵਿਚ ਬੱਝਦੇ ਦੇਖਣਾ ਚਾਹੁੰਦੇ ਹਨ। ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ ’ਤੇ ਸੁਸ਼ਮਿਤਾ ਦੇ ਇਕ ਫੈਨ ਨੇ ਪੁੱਛ ਵੀ ਲਿਆ ਸੀ ਕਿ ਉਹ ਅਤੇ ਰੋਹਮਨ ਕਦੋਂ ਵਿਆਹ ਕਰਨਗੇ। ਹਾਲਾਂਕਿ ਸੁਸ਼ਮਿਤਾ ਨੇ ਇਸ ਜਵਾਬ ਟਾਲ ਦਿੱਤਾ ਸੀ। ਫੈਨ ਦੇ ਇਸ ਸਵਾਲ ’ਤੇ ਉਹ ਹੱਸੀ ਅਤੇ ਉਨ੍ਹਾਂ ਨੇ ਰੋਹਮਨ ਨੂੰ ਇਸ ਦਾ ਜਵਾਬ ਦੇਣ ਲਈ ਕਿਹਾ। ਰੋਹਮਨ ਨੇ ਸੁਸ਼ਮਿਤਾ ਵੱਖ ਦੇਖ ਕੇ ਕਿਹਾ ਕਿ ਜਦੋਂ ਵੀ ਇਹ ਹਾਂ ਕਹਿ ਦੇਣ ਮੈਂ ਵਿਆਹ ਲਈ ਤਿਆਰ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News