B'Day : ਇਸ ਸਵਾਲ ਦਾ ਜਵਾਬ ਦੇ ਕੇ ਸੁਸ਼ਮਿਤਾ ਸੇਨ ਬਣੀ ਸੀ ਮਿਸ ਯੂਨੀਵਰਸ

11/19/2019 11:07:43 AM

ਮੁੰਬਈ (ਬਿਊਰੋ)— 18 ਸਾਲ ਦੀ ਉਮਰ 'ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਸੁਸ਼ਮਿਤਾ ਸੇਨ ਦਾ ਅੱਜ 44ਵਾਂ ਜਨਮਦਿਨ ਮਨਾ ਰਹੀ ਹੈ। ਸੁਸ਼ਮਿਤਾ ਦਾ ਜਨਮ 19 ਨਵੰਬਰ, 1975 ਨੂੰ ਹੈਦਰਾਬਾਦ 'ਚ ਹੋਇਆ ਸੀ। 21 ਮਈ, 1994 ਨੂੰ ਸੁਸ਼ਮਿਤਾ ਨੇ ਮਿਸ ਯੂਨੀਵਰਸ ਦਾ ਤਾਜ ਹਾਸਲ ਕੀਤਾ ਸੀ। ਤੁਹਾਨੂੰ ਦੱਸ ਦੇਈਏ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਪਹਿਲਾਂ ਸੁਸ਼ਮਿਤਾ 'ਮਿਸ ਇੰਡੀਆ ਮੁਕਾਬਲੇ' 'ਚ ਐਸ਼ਵਰਿਆ ਰਾਏ ਨੂੰ ਹਰਾ ਚੁੱਕੀ ਹੈ।
PunjabKesari
ਮਿਸ ਯੂਨੀਵਰਸ ਦੇ ਮੁਕਾਬਲੇ ਦੌਰਾਨ ਸੁਸ਼ਮਿਤਾ ਨੇ ਇਕ ਜਵਾਬ ਤੋਂ ਬਾਜ਼ੀ ਮਾਰ ਲਈ ਸੀ। ਸੁਸ਼ਮਿਤਾ ਦਾ ਮੁਕਾਬਲਾ ਐਸ਼ਵਰਿਆ ਨਾਲ ਸੀ। ਇਸ ਦੌਰਾਨ ਸਵਾਲ ਪੁੱਛਿਆ ਗਿਆ ਕਿ ਜੇਕਰ ਤੁਸੀਂ ਕਿਸੇ ਇਤਿਹਾਸਕ ਘਟਨਾ ਨੂੰ ਬਦਲ ਸਕਦੇ, ਤਾਂ ਉਹ ਕਿਹੜੀ ਹੁੰਦੀ? ਇਸ 'ਤੇ ਐਸ਼ਵਰਿਆ ਦਾ ਜਵਾਬ ਸੀ ਕਿ ਆਪਣੇ ਜਨਮ ਦਾ ਸਮਾਂ ਪਰ ਸੁਸ਼ਮਿਤਾ ਨੇ ਕਿਹਾ ਸੀ ਇੰਦਰਾਗਾਂਧੀ ਦੀ ਮੌਤ। 
PunjabKesari
ਉੱਥੇ ਹੀ ਉਸ ਤੋਂ ਬਾਅਦ ਜਦੋਂ ਸੁਸ਼ਮਿਤਾ ਤੋਂ ਪੁੱਛਿਆ ਗਿਆ ਕਿ ਜੇਕਰ ਤੁਹਾਡੇ ਕੋਲ ਸਮਾਂ ਤੇ ਪੈਸਾ ਹੋਵੇਗਾ ਤਾਂ ਕੀ ਐਡਵੈਂਚਰ ਕਰਨਾ ਚਾਹੁੰਦੇ ਹੋ? ਇਸ 'ਤੇ ਉਨ੍ਹਾਂ ਜਵਾਬ ਦਿੱਤਾ ਕਿ ਮੇਰੇ ਹਿਸਾਬ ਨਾਲ ਐਡਵੈਂਚਰ ਉਹ ਹੈ, ਜੋ ਤੁਸੀਂ ਅੰਦਰੋਂ ਮਹਿਸੂਸ ਕਰਦੇ ਹੋ। ਮੈਨੂੰ ਬੱਚਿਆਂ ਨਾਲ ਰਹਿਣਾ ਬਹੁਤ ਵਧੀਆ ਲਗਦਾ ਹੈ। ਮੌਕਾ ਮਿਲੇ ਤਾਂ ਜ਼ਰੂਰ ਉਨ੍ਹਾਂ ਨਾਲ ਸਮਾਂ ਬਤੀਤ ਕਰਾਂਗੀ। ਮੇਰੇ ਲਈ ਇਹੀ ਐਡਵੈਂਚਰ ਹੈ।
PunjabKesari
ਆਪਣੇ ਫਿਲਮੀ ਕਰੀਅਰ ਦੌਰਾਨ 'ਬੀਵੀ ਨੰਬਰ 1', 'ਆਖੇਂ', 'ਕਿਉਂਕਿ ਮੈਂ ਝੂਠ ਨਹੀਂ ਬੋਲਤਾ', 'ਸਿਰਫ ਤੁੰਮ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸੁਸ਼ਮਿਤਾ ਸ਼ਾਨਦਾਰ ਅਦਾਕਾਰੀ ਕਰਕੇ ਫਿਲਮਫੇਅਰ ਪੁਰਸਕਾਰ 'ਚ ਸਰਬੋਤਮ ਸਹਾਇਕ ਅਭਿਨੇਤਰੀ ਦਾ ਪੁਰਸਕਾਰ ਨਾਲ ਸਮਮਾਨਿਤ ਹੋ ਚੁੱਕਾ ਹੈ।
PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News