ਸੋਸ਼ਲ ਮੀਡੀਆ ’ਤੇ ਫਿਰ ਐਕਟਿਵ ਹੋਈ ਪਾਇਲ ਰੋਹਤਗੀ, ਹੁਣ ਸਵਰਾ ਭਾਸਕਰ ਬਾਰੇ ਕਹੀ ਇਹ ਗੱਲ

1/5/2020 4:19:17 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਸ਼ੁਰੂ ਤੋਂ CAA ਅਤੇ NRC ਦੇ ਖਿਲਾਫ ਰਹੀ ਹੈ। ਹਾਲ ਹੀ ਵਿਚ NRC  ਦੇ ਵਿਰੋਧ ਵਿਚ ਕਹੀਆਂ ਗੱਲਾਂ ਨੂੰ ਲੈ ਕੇ ਸਵਰਾ ਭਾਸਕਰ ਟਰੋਲ ਹੋ ਰਹੀ ਹੈ। ਯੂਜ਼ਰਸ ਸੋਸ਼ਲ ਮੀਡੀਆ ’ਤੇ ਅਦਾਕਾਰਾ ਨੂੰ ਟਰੋਲ ਕਰ ਰਹੇ ਹਨ। ਅਜਿਹੇ ਵਿਚ ਅਦਾਕਾਰਾ ਪਾਇਲ ਰੋਹਤਗੀ ਵੀ ਕਿਸੇ ਤੋਂ ਘੱਟ ਨਹੀ ਹੈ। ਉਨ੍ਹਾਂ ਨੇ ਵੀ ਕੁਮੈਂਟ ਕਰ ਉਨ੍ਹਾਂ ਨੂੰ ਟਰੋਲ ਕੀਤਾ ਹੈ। ਦੱਸ ਦੇਈਏ CAA ਅਤੇ NRC ਨੂੰ ਲੈ ਕੇ ਸਵਰਾ ਨੇ ਵਿਰੋਧ ਵਿਚ ਕਿਹਾ ਸੀ,‘‘ਮੈਨੂੰ ਡਰ ਲੱਗ ਰਿਹਾ ਹੈ, ਨਾ ਹੀ ਮੇਰੇ ਕੋਲ ਕੋਈ ਸਰਟੀਫਿਕੇਟ ਹੈ ਤੇ ਨਾ ਹੀ ਮੇਰੇ ਪਿਤਾ-ਦਾਦਾ ਦੀ ਜ਼ਮੀਨ ਦੇ ਕਾਗਜ ਹਨ। ਜੇਕਰ NRC ਤੋਂ ਮੇਰਾ ਨਾਮ ਛੁੱਟ ਗਿਆ ਤਾਂ।’’ ਅਜਿਹਾ ਬੋਲਣ ਤੋਂ ਬਾਅਦ ਤੋਂ ਹੀ ਸਵਰਾ ਟਰੋਲ ਹੋਣਾ ਸ਼ੁਰੂ ਹੋ ਗਈ।ਪਾਇਲ ਰੋਹਤਗੀ ਨੇ ਸਵਰਾ ਨੂੰ ਟਰੋਲ ਕਰਦੇ ਹੋਏ ਲਿਖਿਆ,‘‘ਸਵਰਾ ਰੋਹਿੰਗਿਆ ਮੁਸਲਮਾਨ ਹੈ। ਨਾ ਹੀ ਉਨ੍ਹਾਂ ਕੋਲ ਕੋਈ ਵੈਲਿਡ ਪ੍ਰੋਪਾਰਟੀ ਹੈ ਅਤੇ ਨਾ ਹੀ ਕੋਈ ਸਰਟੀਫਿਕੇਟ। ਉਹ ਮੇਰੀ ਵਰਸੋਵਾ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ। ਬੇਚਾਰੀ ਜ਼ਹਿਰੀਲੀ ਆਂਟੀ।’’


ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਪਾਇਲ ਨੂੰ ਮੋਤੀ ਲਾਲ ਨਹਿਰੂ ਪਰਿਵਾਰ ’ਤੇ ਵਿਵਾਦਿਤ ਪੋਸਟ ਕਰਨ ਕਾਰਨ ਜੇਲ ਹੋ ਗਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News