ਬੋਲਡ ਸੀਨਜ਼ ਤੋਂ ਇਲਾਵਾ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਸਵਰਾ ਭਾਸਕਰ, 7 ਸਾਲ ਵੱਡੇ ਸ਼ਖਸ ਨੂੰ ਕਰ ਰਹੀ ਡੇਟ

6/11/2018 5:22:32 PM

ਮੁੰਬਈ (ਬਿਊਰੋ)— 'ਵੀਰੇ ਦੀ ਵੈਡਿੰਗ' 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਫਿਲਮ 'ਚ ਬੋਲਡ ਸੀਨ ਨੂੰ ਲੈ ਕੇ 30 ਸਾਲਾ ਸਵਰਾ ਭਾਸਕਰ ਕਾਫੀ ਚਰਚਾ 'ਚ ਹੈ। ਸਵਰਾ ਨੂੰ ਲੈ ਕੇ ਘੱਟ ਹੀ ਲੋਕ ਜਾਣਦੇ ਹਨ ਕਿ ਉਹ ਸਾਬਕਾ-ਨੇਵੀ ਕਮਾਂਡਰ ਚਿਤਰਾਪੂ ਉਦੈ ਭਾਸਕਰ ਦੀ ਬੇਟੀ ਹੈ।

PunjabKesari

ਉਂਝ, ਗੱਲ ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਕਰੀਏ ਤਾਂ ਸਵਰਾ 37 ਸਾਲ ਦੇ ਨੈਸ਼ਨਲ ਐਵਾਰਡ ਵਿਨਰ ਐਂਡ ਸਕ੍ਰੀਨਪਲੇ ਰਾਈਟਰ ਹਿਮਾਂਸ਼ੂ ਸ਼ਰਮਾ ਨੂੰ ਡੇਟ ਕਰ ਰਹੀ ਹੈ।

PunjabKesari

ਦੋਵੇਂ ਪਿਛਲੇ 4 ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ ਅਤੇ ਜਲਦ ਵਿਆਹ ਕਰ ਸਕਦੇ ਹਨ। ਜਾਣਕਾਰੀ ਮੁਤਾਬਕ ਸਵਰਾ ਅਤੇ ਹਿਮਾਂਸ਼ੂ ਦੀ ਮੁਲਾਕਾਤ 'ਰਾਂਝਣਾ' ਦੀ ਸ਼ੂਟਿੰਗ ਦੌਰਾਨ ਹੋਈ ਸੀ।

PunjabKesari

'ਰਾਂਝਣਾ' ਦੇ ਸੈੱਟ 'ਤੇ ਹੋਈ ਦੋਸਤੀ ਤੋਂ ਬਾਅਦ ਦੋਵੇਂ ਫਿਲਮਾਂ 'ਤਨੂੰ ਵੈਡਸ ਮਨੂੰ ਰਿਟਰਨ' ਦੇ ਸੈੱਟ 'ਤੇ ਕਰੀਬ ਆਏ ਅਤੇ ਇਨ੍ਹਾਂ ਨੇ ਡੇਟਿੰਗ ਸ਼ੁਰੂ ਕਰ ਦਿੱਤੀ।

PunjabKesari

ਜ਼ਿਕਰਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਸਵਰਾ ਇਸ ਗੱਲ ਨੂੰ ਸਵੀਕਾਰ ਕਰ ਚੁੱਕੀ ਹੈ।

PunjabKesari 
ਉਨ੍ਹਾਂ ਨੇ ਕਿਹਾ, ''ਜੀ ਹਾਂ ਅਸੀਂ ਇਕ-ਦੂਜੇ ਨੂੰ ਡੇਟ ਕਰ ਰਹੇ ਹਾਂ ਅਤੇ ਇਸ ਰਿਲੇਸ਼ਨਸ਼ਿਪ ਤੋਂ ਅਸੀਂ ਦੋਵੇਂ ਖੁਸ਼ ਹਾਂ।''

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News