4 ਸਾਲ ਦੇ ਬੱਚੇ ’ਤੇ ਗਲਤ ਟਿੱਪਣੀ ਕਰਨ ’ਤੇ ਸਵਰਾ ਭਾਸਕਰ ਖਿਲਾਫ ਸ਼ਿਕਾਇਤ ਦਰਜ

11/6/2019 12:04:12 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਅਕਸਰ ਸੁਰਖੀਆਂ ’ਚ ਬਣੀ ਰਹਿੰਦੀ ਹੈ। ਕਦੇ ਉਹ ਆਪਣੇ ਕਿਰਦਾਰ ਲਈ ਚਰਚਾ ‘ਚ ਰਹਿੰਦੀ ਹੈ ਤੇ ਕਦੇ ਉਹ ਆਪਣੀ ਰਾਜਨੀਤਿਕ ਵਿਚਾਰਾਂ ਕਾਰਨ ਲੋਕਾਂ ਦੇ ਨਿਸ਼ਾਨੇ ’ਤੇ ਰਹਿੰਦੀ ਹੈ। ਇਕ ਵਾਰ ਫਿਰ ਸਵਰਾ ਭਾਸਕਰ ਵਿਵਾਦਾਂ ਵਿਚ ਹੈ । ਹਾਲ ਹੀ ਵਿਚ ਸਵਰਾ ਭਾਸਕਰ ਨੇ ਇਕ ਚੈਟ ਸ਼ੋਅ ਦੌਰਾਨ ਕੁਝ ਅਜਿਹਾ ਬੋਲ ਦਿੱਤਾ ਜਿਸ ਕਾਰਨ ਲੋਕ ਨਾਰਾਜ਼ ਹੋ ਗਏ। 
ਦਰਅਸਲ ਸਵਰਾ ਭਾਸਕਰ ਨੇ ਇਕ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਇਕ ਚਾਰ ਸਾਲ ਦੇ ਬੱਚੇ ਨੇ ਉਸ ਨਾਲ ਦੁਰਵਿਵਹਾਰ ਕੀਤਾ ਸੀ ਤੇ ਸਭ ਦੇ ਸਾਹਮਣੇ ਉਸ ਨੂੰ ਅੰਟੀ ਕਿਹਾ ਸੀ । ਉਨ੍ਹਾਂ ਇਸ 4 ਸਾਲ ਦੇ ਬੱਚੇ ਬਹੁਤ ਹੀ ਇਤਰਾਜ਼ਯੋਗ ਟਿੱਪਣੀ ਕੀਤੀ ਹੈ । ਇਸ ਦੌਰਾਨ ਸਵਰਾ ਨੇ ਬੱਚੇ ਨੂੰ ਕਮੀਨਾ ਕਿਹਾ। ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਭੂਚਾਲ ਜਿਹਾ ਆ ਗਿਆ ਹੈ । ਹਰ ਕੋਈ ਭਾਸਕਰ ਦੀ ਇਹ ਵੀਡੀਓ ਵਾਇਰਲ ਕਰ ਰਿਹਾ ਹੈ। ਇਸ ਵੀਡੀਓ ਨੂੰ ਦੇਖ ਲੋਕ ਸਵਰਾ ਦੀ ਅਲੋਚਨਾ ਕਰ ਰਹੇ ਹਨ ।


ਸਵਰਾ ਖਿ‍ਲਾਫ ਸ਼ਿਕਾਇਤ ਦਰਜ
ਉਥੇ ਹੀ ਇਸ ਮਾਮਲੇ ਵਿਚ ਸਵਰਾ ’ਤੇ ਸ਼ਿਕਾਇਤ ਵੀ ਦਰਜ ਕਰਾਈ ਜਾ ਚੁੱਕੀ ਹੈ। ਇਕ ਐੱਨ.ਜੀ.ਓ. ਲੀਗਲ ਰਾਇਟਸ ਪ੍ਰੋਟੈਕਸ਼ਨ ਫੋਰਮ ਨੇ ਕਥਿਤ ਤੌਰ ’ਤੇ ਨੈਸ਼ਨਲ ਕਮੀਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਸਵਰਾ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
PunjabKesari
ਦੱਸ ਦੇਈਏ ਕਿ ਸਵਰਾ ਅਕਸਰ ਕੁਝ ਨਾ ਕੁਝ ਅਜਿਹਾ ਕਰ ਦਿੰਦੀ ਹੈ, ਜਿਸ ਕਰਕੇ ਉਹ ਵਿਵਾਦਾਂ ਵਿਚ ਆ ਜਾਂਦੀ ਹੈ । ਸ਼ਾਇਦ ਉਨ੍ਹਾਂ ਨੂੰ ਵਿਵਾਦਾਂ ਵਿਚ ਰਹਿਣ ਦੀ ਆਦਤ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News