ਬਰਥਡੇ ''ਤੇ ਪਿਤਾ ਰਾਜ ਬਰਾੜ ਨੂੰ ਯਾਦ ਕਰਕੇ ਭਾਵੁਕ ਹੋਈ ਸਵੀਤਾਜ ਬਰਾੜ, ਲਿਖੀ ਇਹ ਪੋਸਟ

9/25/2019 11:08:12 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਪ੍ਰਭ ਗਿੱਲ ਦੇ ਗੀਤ 'ਲਵ ਯੂ ਓਏ' ਦੇ ਜ਼ਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਵਾਲੀ ਸਵੀਤਾਜ ਬਰਾੜ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 'ਲਵ ਯੂ ਓਏ' ਗੀਤ 'ਚ ਪ੍ਰਭ ਗਿੱਲ ਨਾਲ ਉਨ੍ਹਾਂ ਨੇ ਵੀ ਆਪਣੀ ਮਿੱਠੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ 11 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਗਾਇਕੀ ਦੀ ਗੁੜਤੀ ਤਾਂ ਉਨ੍ਹਾਂ ਨੂੰ ਖੂਨ 'ਚ ਮਿਲੀ ਹੈ। ਉਹ ਆਪਣੇ ਪਿਤਾ ਰਾਜ ਬਰਾੜ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੂਰੀ ਲਗਨ ਨਾਲ ਮਿਹਨਤ ਕਰ ਰਹੇ ਹਨ।

PunjabKesari

ਸਵੀਤਾਰ ਬਰਾੜ ਜਿਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਆਪਣੇ ਮਰਹੂਮ ਪਿਤਾ ਰਾਜ ਬਰਾੜ ਨੂੰ ਯਾਦ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, 'ਇਸ ਦਿਨ 'ਤੇ…ਇਹ ਪੋਸਟ ਉਨ੍ਹਾਂ ਨੂੰ ਸਮਰਪਿਤ ਹੈ ਜੋ ਕਿ ਮੇਰੀ ਜ਼ਿੰਦਗੀ 'ਚ ਅਹਿਮ ਨੇ!! ਇਕ ਹੋਰ ਜਨਮ ਦਿਨ ਪਿਤਾ ਜੀ ਤੁਹਾਡੇ ਤੋਂ ਬਿਨਾਂ..ਤੁਹਾਡੀ ਬਹੁਤ ਯਾਦ ਆਉਂਦੀ ਹੈ…ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ…ਮੈਂ ਜਾਣਦੀ ਹਾਂ ਤੁਸੀਂ ਮੇਰੇ ਆਸ ਪਾਸ ਹੀ ਹੋ…ਮੈਨੂੰ ਦੇਖ ਕੇ ਮੁਸਕਰਾ ਰਹੇ ਹੋ…ਮੈਂ ਆਪਣੇ ਸੁਪਨੇ ਜੀ ਰਹੀ ਹਾਂ ਡੈਡੀ..ਮੈਂ ਸਾਡੇ ਸੁਫ਼ਨੇ ਵੀ ਜੀ ਰਹੀ ਹਾਂ!!! ਮੈਨੂੰ ਤੁਹਾਡੇ ਤੇ ਮੰਮੀ ਵੱਲੋਂ ਕੀਤੀ ਗਈ ਵਿਸ਼ ਹੈਪੀ ਬਰਥਡੇ ਵੀ ਸੁਣ ਸਕਦੀ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਹਿੰਮਤ ਵਾਲੀ ਸਖਸ਼ੀਅਤ ਰਹੇ ਹੋ…ਮੈਂ ਤੁਹਾਡੇ ਤੇ ਵੀਰੇ ਵਾਂਗ ਹਿੰਮਤ ਵਾਲੀ ਕੁੜੀ ਬਣਨਾ ਚਾਹੁੰਦੀ ਹਾਂ…ਪਰ ਮੈਂ ਤੁਹਾਡੇ ਤੋਂ ਬਿਨਾਂ ਅਧੂਰੀ ਹਾਂ..ਲਵ ਯੂ...।''

ਦੱਸਣਯੋਗ ਹੈ ਕਿ ਰਾਜ ਬਰਾੜ ਗੀਤਕਾਰ, ਵਧੀਆ ਗਾਇਕ, ਮਿਊਜ਼ਿਕ ਕੰਪੋਜ਼ਰ ਅਤੇ ਐਕਟਰ ਵਾਲੇ ਸਾਰੇ ਹੀ ਗੁਣ ਉਨ੍ਹਾਂ 'ਚ ਮੌਜੂਦ ਸਨ। ਭਾਵੇਂ ਰਾਜ ਬਰਾੜ ਅੱਜ ਦੁਨੀਆ 'ਚ ਨਹੀਂ ਪਰ ਉਨ੍ਹਾਂ ਦੇ ਗੀਤ ਅਮਰ ਹਨ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News