ਟੀ-ਸੀਰੀਜ਼ ਵੈੱਬ ਸੀਰੀਜ਼ ਤੇ ਵੈੱਬ ਫਿਲਮਾਂ ਦਾ ਕਰੇਗੀ ਨਿਰਮਾਣ

2/15/2019 3:21:33 PM

ਜਲੰਧਰ(ਬਿਊਰੋ)— ਭੂਸ਼ਣ ਕੁਮਾਰ ਨੇ ਵਿਨੋਦ ਭਾਨੂਸ਼ਾਲੀ ਨੂੰ ਡਿਜ਼ੀਟਲ ਸਪੇਸ ਲਈ ਕੰਟੈਂਟ ਬਣਾਉਣ ਲਈ ਇਕ ਟੀਮ ਦੀ ਅਗਵਾਈ ਕਰਨ ਦਾ ਜ਼ਿੰਮਾ ਦਿੱਤਾ ਹੈ। ਮਿਊਜ਼ਿਕ ਇੰਡਸਟਰੀ ਦਾ ਮੁਗਲ ਸਾਬਿਤ ਹੋਣ ਅਤੇ ਖੁਦ ਨੂੰ ਇਕ ਸਫਲ ਫਿਲਮ ਸਟੂਡੀਓ ਦੇ ਰੂਪ 'ਚ ਸਥਾਪਿਤ ਕਰਨ ਤੋਂ ਬਾਅਦ, ਟੀ-ਸੀਰੀਜ਼ ਹੁਣ ਵੈੱਬ ਸੀਰੀਜ਼ ਅਤੇ ਵੈੱਬ ਫਿਲਮਾਂ ਦੇ ਨਾਲ ਡਿਜ਼ੀਟਲ ਸਪੇਸ 'ਚ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਨੇ ਫਿਲਮਾਂ ਦਾ ਨਿਰਮਾਣ ਅਤੇ ਸੰਗੀਤ ਵੀਡੀਓ ਦੇ ਨਾਲ-ਨਾਲ ਵੈੱਬ-ਸ਼ੋਅ ਅਤੇ ਵੈੱਬ-ਫਿਲਮਾਂ ਲਈ ਸਕਰਿਪਟ ਫਾਈਨਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਡਿਜੀਟਲ ਕੰਟੈਂਟ ਦੀ ਵਧਦੀ ਮੰਗ ਦੇ ਨਾਲ, ਪ੍ਰੋਡਕਸ਼ਨ ਹਾਊਸ ਨੇ ਡਿਜੀਟਲ ਸਪੇਸ ਦੇ ਖੇਤਰ 'ਚ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ ਹੈ।
ਨਵਾਂ ਵਿਵਹਾਰ ਟੀ-ਸੀਰੀਜ਼ ਦੇ ਸਭ ਤੋਂ ਪੁਰਾਣੇ ਵਿਸ਼ਵਾਸਪਾਤਰ 'ਚੋਂ ਇਕ ਸ਼੍ਰੀ ਵਿਨੋਦ ਭਾਨੂਸ਼ਾਲੀ ਦੀ ਅਗਵਾਈ 'ਚ ਹੋਵੇਗਾ, ਜੋ ਵਰਤਮਾਨ 'ਚ ਟੀ-ਸੀਰੀਜ਼ 'ਚ ਮੀਡੀਆ, ਮਾਰਕੇਟਿੰਗ, ਪਬਲਿਸ਼ਿੰਗ ਅਤੇ ਮਿਊਜ਼ਿਕ ਐਕਵੀਜਿਸ਼ਨ ਦੇ ਪ੍ਰਧਾਨ ਹਨ।
ਵਿਸਥਾਰ ਨਾਲ ਗੱਲ ਕਰਦੇ ਹੋਏ, ਟੀ-ਸੀਰੀਜ਼ ਦੇ ਹੈਡ ਭੂਸ਼ਣ ਕੁਮਾਰ ਕਹਿੰਦੇ ਹਨ,“''ਇਹ ਸ਼ੋਅ ਅਤੇ ਫਿਲਮਾਂ ਲਈ ਡਿਜੀਟਲ ਸਪੇਸ 'ਚ ਵਿਸਥਾਰ ਕਰਨ ਦਾ ਸਮਾਂ ਹੈ। ਦੁਨੀਆ ਭਰ 'ਚ ਮੌਜੂਦ ਵਿਸ਼ਾਲ ਸਰੋਤਿਆਂ ਕੋਲ ਤੁਸੀਂ ਇਸ ਮਾਧਿਅਮ ਰਾਹੀਂ ਪਹੁੰਚ ਸਕਦੇ ਹੋ। ਫਿਲਮਾਂ ਦੇ ਨਿਰਮਾਣ ਦੇ ਨਾਲ-ਨਾਲ, ਅਸੀਂ ਡਿਜੀਟਲ ਸਪੇਸ ਲਈ ਕੰਟੈਂਟ ਬਣਾਉਣਾ ਚਾਹੁੰਦੇ ਹਾਂ ਅਤੇ ਨਵੇਂ ਨਿਰਦੇਸ਼ਕਾਂ ਅਤੇ ਕਹਾਣੀਕਾਰਾਂ ਨੂੰ ਇਕ ਰੰਗ ਮੰਚ ਦੇਣਾ ਚਾਹੁੰਦੇ ਹਾਂ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News