B''Day Spl: ਇਸ ਫਿਲਮ ਨੇ ਤਾਪਸੀ ਪਨੂੰ ਨੂੰ ਦਿੱਤੀ ਖਾਸ ਪਛਾਣ

8/1/2019 3:20:05 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਤਾਪਸੀ ਪਨੂੰ ਉਨ੍ਹਾਂ ਭਾਰਤੀ ਸਿਨੇਮਾ ਦੀ ਉਨ੍ਹਾਂ ਅਦਾਕਾਰਾਂ 'ਚੋਂ ਹੈ, ਜਿਨ੍ਹਾਂ ਨੇ ਕਈ ਫਿਲਮਾਂ ਨੂੰ ਆਪਣੇ ਦਮ 'ਤੇ ਯਾਦਗਾਰ ਬਣਾਇਆ। ਤਾਪਸੀ ਪਨੂੰ ਨੂੰ ਬਾਲੀਵੁੱਡ ਦੀ ਕਵੀਨ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਦਰਅਸਲ ਤਾਪਸੀ ਨੇ ਵੀ ਸ਼ੁਰੂਆਤੀ ਦਿਨਾਂ 'ਚ ਆਪਣੇ ਕੰਮ ਦੇ ਦਮ 'ਤੇ ਮੁਸ਼ਕਲਾਂ ਦੇ ਦੌਰ ਨੂੰ ਪਾਰ ਕੀਤਾ ਹੈ ਅਤੇ ਇਸ ਮੁਕਾਮ ਨੂੰ ਹਾਸਿਲ ਕੀਤਾ। ਇਸ ਦੇ ਨਾਲ ਹੀ ਅੱਜ ਤਾਪਸੀ ਫੈਨਜ਼ ਦੀ ਪਸੰਦ ਬਣੀ ਹੋਈ ਹੈ। ਤਾਪਸੀ ਦੇ ਜਨਮਦਿਨ ਮੌਕੇ 'ਤੇ ਜਾਣਦੇ ਹਾਂ ਕਿ ਉਨ੍ਹਾਂ ਦੇ ਜੀਵਨ 'ਤੇ ਫਿਲਮ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ।
PunjabKesari

ਮਾਡਲਿੰਗ ਜਗਤ 'ਚ ਆਉਣ ਤੋਂ ਪਹਿਲਾਂ ਰਹਿ ਚੁੱਕੀ ਹੈ ਸਾਫਟਵੇਅਰ ਇੰਜੀਨੀਅਰ

ਤਾਪਸੀ ਦਿੱਲੀ ਦੀ ਰਹਿਣ ਵਾਲੀ ਹੈ ਤੇ ਉਨ੍ਹਾਂ ਦਾ ਜਨਮ 1 ਅਗਸਤ 1988 ਨੂੰ ਸਿੱਖ ਪਰਿਵਾਰ 'ਚ ਹੋਇਆ। ਜਿਸ ਤਰ੍ਹਾਂ ਅੱਜ ਤਾਪਸੀ ਬਿਨਾਂ ਕਿਸੇ ਪਰਵਾਹ ਕੀਤੇ ਆਪਣੀ ਗੱਲ 'ਤੇ ਖੜ੍ਹੀ ਰਹਿੰਦੀ ਹੈ ਤੇ ਸਾਮਜਿਕ ਮੁੱਦਿਆਂ 'ਤੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਦਿੰਦੀ ਹੈ, ਇਸੇ ਤਰ੍ਹਾਂ ਦੀ ਉਹ ਆਪਣੇ ਬਚਪਨ 'ਚ ਸੀ। ਅਕਸਰ ਖੇਡਣ 'ਚ ਅੱਗੇ ਰਹਿਣ ਵਾਲੀ ਤਾਪਸੀ ਦੀ ਦੂਜੀਆਂ ਲੜਕੀਆਂ ਨਾਲ ਲੜਾਈ ਹੋਣਾ ਆਮ ਗੱਲ ਸੀ। ਖਾਸ ਗੱਲ ਇਹ ਹੈ ਕਿ ਫਿਲਮ 'ਤੇ ਮਾਡਲਿੰਗ ਜਗਤ 'ਚ ਆਉਣ ਤੋਂ ਪਹਿਲਾਂ ਤਾਪਸੀ ਸਾਫਟਵੇਅਰ ਇੰਜੀਨੀਅਰ ਰਹਿ ਚੁੱਕੀ ਹੈ।
PunjabKesari

'ਪਿੰਕ' ਤੋਂ ਮਿਲੀ ਖਾਸ ਪਛਾਣ

ਨੌਕਰੀ ਕਰਨ ਤੋਂ ਬਾਅਦ ਉਹ ਅਦਾਕਾਰਾ ਬਣ ਗਈ। ਤਾਪਸੀ ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ 2010 'ਚ ਕੀਤੀ ਸੀ, ਜਦੋਂ ਉਹ ਪਹਿਲੀ ਵਾਰ ਤੇਲਗੂ ਫਿਲਮ 'ਝੂਮੰਡੀ ਨਾਦਮ' 'ਚ ਦਿਖਾਈ ਦਿੱਤੀ ਸੀ। ਤੇਲਰੂ ਸਿਨੇਮਾ 'ਚ ਕੰਮ ਕਰਨ ਤੋਂ ਬਾਅਦ ਤਾਪਸੀ ਨੇ ਤਾਮਿਲ ਸਿਨੇਮਾ 'ਚ ਵੀ ਕੰਮ ਕੀਤਾ। ਤਾਮਿਲ ਸਿਨੇਮਾ 'ਚ ਉਨ੍ਹਾਂ ਨੇ ਜਿਸ ਫਿਲਮ 'ਚ ਪਹਿਲੀ ਵਾਰ ਕੰਮ ਕੀਤਾ ਸੀ, ਉਸ ਦਾ ਨਾਂ ਸੀ 'ਆਦੁਕਲਮ' ਫੀਮੇਲ ਜੇਨਰਿਕ ਫਿਲਮਾਂ ਤੋਂ ਵੱਖ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਤਾਪਸੀ ਨੂੰ ਅਮਿਤਾਭ ਬਚਨ ਨਾਲ ਆਈ ਫਿਲਮ 'ਪਿੰਕ' ਤੋਂ ਖਾਸ ਪਛਾਣ ਮਿਲੀ।
PunjabKesari
ਇਸ ਤੋਂ ਇਲਾਵਾ 'ਰਨਿੰਗ ਸ਼ਾਦੀ', 'ਦਿ ਗਾਜ਼ੀ ਅਟੈਕ', 'ਨਾਂ ਸ਼ਾਬਾਨਾ', 'ਜੁੜਵਾਂ 2', 'ਦਿਲ ਜੰਗਲੀ', 'ਮੁਲਕ' 'ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ। ਉਸ ਤੋਂ ਬਾਅਦ ਤਾਪਸੀ ਲਗਾਤਾਰ ਅੱਗੇ ਵਧਦੀ ਰਹੀ। ਹੁਣ ਦਰਸ਼ਕਾਂ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਾਂਡ ਦੀ ਅੱਖ' ਤੇ 'ਮਿਸ਼ਨ ਮੰਗਲ' ਦਾ ਇੰਤਜ਼ਾਰ ਹੈ।
PunjabKesari
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News