ਤਾਪਸੀ ਪਨੂੰ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੀਤਾ ਖੁਲਾਸਾ, ਇਸ ਸਖਸ਼ ਨਾਲ ਹੈ ਕਈ ਸਾਲਾਂ ਤੋਂ ਰਿਲੇਸ਼ਨ

5/13/2020 8:14:54 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਉਹ ਅਦਾਕਾਰਾ ਹੈ, ਜਿਸ ਦਾ ਨਾਮ ਕਦੇ ਵੀ ਕਿਸੇ ਨਾਲ ਨਹੀਂ ਜੁੜਿਆ ਪਰ ਹੁਣ ਤਾਪਸੀ ਪਨੂੰ ਬੈਡਮਿੰਟਨ ਖਿਡਾਰੀ ਮੈਥਿਸ ਬੋ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਤਾਪਸੀ ਕਾਫੀ ਸਮੇਂ ਤੋਂ ਮੈਥਿਸ ਨੂੰ ਡੇਟ ਕਰ ਰਹੀ ਹੈ ਪਰ ਉਸ ਨੇ ਇਸ ਬਾਰੇ ਚੁੱਪੀ ਸਾਧੀ ਹੋਈ ਸੀ ਪਰ ਹਾਲ ਹੀ ‘ਚ ਇਕ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਤਾਪਸੀ ਨੇ ਉਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਖਬਰਾਂ ਮੁਤਾਬਕ ਕੁਝ ਸਮਾਂ ਪਹਿਲਾਂ ਗੱਲ ਕਰਦਿਆਂ, ਇਹ ਸਵੀਕਾਰ ਕੀਤਾ ਗਿਆ ਸੀ ਕਿ ਉਸ ਦੀ ਜ਼ਿੰਦਗੀ ‘ਚ ਇਕ ਵਿਸ਼ੇਸ਼ ਵਿਅਕਤੀ ਹੈ।

 

 
 
 
 
 
 
 
 
 
 
 
 
 
 

Watch Thappad on @primevideoin. Aap sabke ghar pe, aap sabke ghar ke liye ♥️ #ThappadOnPrime

A post shared by Taapsee Pannu (@taapsee) on Apr 30, 2020 at 9:02pm PDT

ਤਾਪਸੀ ਨੇ ਕਿਹਾ,” ਮੈਂ ਕਿਸੇ ਤੋਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੀ। ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਪਰ ਉਸੇ ਸਮੇਂ ਮੈਂ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਫਿਰ ਸੁਰਖੀਆਂ ਬਣ ਜਾਂਦੀਆਂ ਹਨ। ਮੈਂ ਇਨ੍ਹਾਂ ਸਾਲਾਂ ਦੌਰਾਨ ਜੋ ਕਮਾਇਆ ਹੈ, ਉਸ ਲਈ ਮੈਂ ਸਖਤ ਮਿਹਨਤ ਕੀਤੀ ਹੈ। ਮੇਰੀ ਜ਼ਿੰਦਗੀ ‘ਚ ਕੋਈ ਬਹੁਤ ਖਾਸ ਹੈ ਤੇ ਮੇਰਾ ਪਰਿਵਾਰ ਇਸ ਬਾਰੇ ਜਾਣਦਾ ਹੈ।

 

 
 
 
 
 
 
 
 
 
 
 
 
 
 

Dil se banayi hai, dil tak phauch rahi hai. Thappad is coming tonight on @primevideoin watch it with your family ❤ #ThappadOnPrime

A post shared by Taapsee Pannu (@taapsee) on Apr 30, 2020 at 8:19am PDT

ਮੇਰੇ ਪਰਿਵਾਰ ਲਈ ਇਸ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਉਹ ਉਸ ਵਿਅਕਤੀ ਨੂੰ ਪਸੰਦ ਕਰਦੇ ਹਨ ਜਿਸ ਦੇ ਨਾਲ ਮੈਂ ਹਾਂ। ਮੈਨੂੰ ਯਾਦ ਹੈ ਕਿ ਮੈਂ ਅਕਸਰ ਕਹਿੰਦੀ ਸੀ ਕਿ ਜੇ ਮੇਰੇ ਮਾਤਾ-ਪਿਤਾ ਸਹਿਮਤ ਨਹੀਂ ਹੁੰਦੇ, ਤਾਂ ਅੱਗੇ ਕੁਝ ਨਹੀਂ ਹੋ ਸਕਦਾ। “ਇਸ ਦੌਰਾਨ, ਉਸ ਦੀ ਮਾਂ ਨਿਰਮਲਜੀਤ ਵੀ ਉਸ ਦੇ ਨਾਲ ਸੀ। ਉਨ੍ਹਾਂ ਕਿਹਾ,” ਮੈਂ ਤਾਪਸੀ ‘ਤੇ ਪੂਰਾ ਵਿਸ਼ਵਾਸ ਕਰਦੀ ਹਾਂ, ਜਿਸ ਨੂੰ ਵੀ ਉਹ ਆਪਣਾ ਜੀਵਨ ਸਾਥੀ ਚੁਣਦੀ ਹੈ, ਅਸੀਂ ਇਸ ‘ਚ ਉਸ ਦਾ ਸਮਰਥਨ ਕਰਾਂਗੇ। ”



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News