ਗੰਭੀਰ ਭੂਮਿਕਾਵਾਂ ''ਚ ਸੰਤੁਲਨ ਬਿਠਾਉਣਾ ਪਸੰਦ ਹੈ ਇਸ ਅਦਾਕਾਰਾ ਨੂੰ

1/20/2018 9:24:45 AM

ਮੁੰਬਈ(ਬਿਊਰੋ)— ਅਦਾਕਾਰਾ ਤਾਪਸੀ ਪਨੂੰ ਦਾ ਕਹਿਣਾ ਹੈ ਕਿ ਉਸ ਨੂੰ ਗੰਭੀਰ ਅਤੇ ਕਾਮੇਡੀ ਭੂਮਿਕਾਵਾਂ ਵਿਚਾਲੇ ਸੰਤੁਲਨ ਬਿਠਾਉਣਾ ਪਸੰਦ ਹੈ। ਤਾਪਸੀ ਜਲਦੀ ਹੀ 'ਦਿਲ ਜੰਗਲੀ' ਵਿਚ ਨਜ਼ਰ ਆਉਣ ਵਾਲੀ ਹੈ। ਬੁੱਧਵਾਰ ਨੂੰ ਫਿਲਮ ਦੇ ਟਰੇਲਰ ਲਾਂਚ ਮੌਕੇ ਜਦੋਂ ਤਾਪਸੀ ਨੂੰ ਪੁੱਛਿਆ ਗਿਆ ਕਿ ਕੀ ਉਹ ਗੰਭੀਰ ਭੂਮਿਕਾ ਦੀ ਤੁਲਨਾ ਵਿਚ ਕਾਮੇਡੀ ਭੂਮਿਕਾ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੀ ਹੈ? ਇਸ 'ਤੇ ਉਸ ਨੇ ਕਿਹਾ ਕਿ ਨਵੀਂ 'ਜੁੜਵਾਂ' ਤੋਂ ਬਾਅਦ ਪਾਵਰਪੈਕ ਫਿਲਮਾਂ ਵੱਲ ਮੁੜਨ ਤੋਂ ਪਹਿਲਾਂ ਇਹ ਇਕ ਅਜਿਹੀ ਫਿਲਮ ਹੈ ਜੋ ਹਲਕੇ-ਭੁਲਕੇ ਵਿਸ਼ੇ 'ਤੇ ਹੈ। ਮੈਂ ਇਸ ਦਾ ਅਨੰਦ ਲੈਂਦੀ ਹਾਂ। ਮੇਰੇ ਦਰਸ਼ਕ ਇਸ ਦੀ ਹਮਾਇਤ ਕਰਦੇ ਹਨ। ਮੈਂ ਸਿਨੇਮਾ ਵਿਚ ਸੰਤੁਲਨ ਬਿਠਾਈ ਰੱਖਣ ਦਾ ਅਨੰਦ ਮਾਣਦੀ ਹਾਂ। 
ਉਸ ਨੇ ਇਹ ਵੀ ਦੱਸਿਆ ਕਿ ਉਸ ਨੇ 'ਪਿੰਕ' ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News