ਬਿੱਗ ਬੀ ਨਾਲ ਕੰਮ ਕਰਕੇ ਤਾਪਸੀ ਦਾ ਵਧਿਆ ਰੁਤਬਾ, ਹੁਣ ਫੀਸ ਵਧਾਉਣ ਦੀ ਕਰ ਰਹੀ ਹੈ ਮੰਗ

7/9/2018 3:41:03 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਬਾਲੀਵੁੱਡ 'ਚ ਆਪਣੀ ਫੀਸ ਵਧਾਉਣਾ ਚਾਹੁੰਦੀ ਹੈ। ਤਾਪਸੀ ਪਨੂੰ ਇਨ੍ਹੀਂ ਦਿਨੀਂ ਦੱਖਣੀ ਭਾਰਤੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਕੰਮ ਕਰ ਰਹੀ ਹੈ। ਫਿਲਮ 'ਪਿੰਕ' ਦੀ ਸਫਲਤਾ ਤੋਂ ਬਾਅਦ ਉਸ ਨੂੰ ਬਾਲੀਵੁੱਡ 'ਚ ਵੀ ਵਧੀਆ ਫਿਲਮਾਂ ਆਫਰ ਹੋ ਰਹੀਆਂ ਹਨ।

PunjabKesari

ਉਸ ਨੇ ਬਾਲੀਵੁੱਡ ਦੀਆਂ ਫਿਲਮਾਂ ਲਈ ਆਪਣੀ ਫੀਸ ਵਧਾਉਣ ਦੀ ਮੰਗ ਕੀਤੀ ਹੈ। ਤਾਪਸੀ ਚਾਹੁੰਦੀ ਹੈ ਕਿ ਉਸ ਨੂੰ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਲਈ ਵੀ ਓਨੀ ਹੀ ਫੀਸ ਦਿੱਤੀ ਜਾਵੇ, ਜਿੰਨੀ ਸਾਊਥ ਦੀਆਂ ਫਿਲਮਾਂ 'ਚ ਕੰਮ ਕਰ ਕੇ ਮਿਲਦੀ ਹੈ। ਉਹ ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ 'ਸੂਰਮਾ', 'ਤੜਕਾ', 'ਮਨਮਰਜ਼ੀਆਂ' 'ਚ ਕੰਮ ਕਰ ਰਹੀ ਹੈ।

PunjabKesari

ਹਾਲ ਹੀ 'ਚ ਇਕ ਖਬਰ ਆਈ ਸੀ ਕਿ ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਮਹਾਨਾਇਕ ਅਮਿਤਾਭ ਬੱਚਨ ਨਾਲ ਮੁੜ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹੈ। ਤਾਪਸੀ ਨੇ ਫਿਲਮ 'ਪਿੰਕ' 'ਚ ਅਮਿਤਾਭ ਨਾਲ ਕੰਮ ਕੀਤਾ ਹੈ ਅਤੇ ਹੁਣ ਉਹ ਆਉਣ ਵਾਲੀ ਫਿਲਮ 'ਬਦਲਾ' 'ਚ ਕੰਮ ਕਰ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਬਿੱਗ ਬੀ ਨਾਲ ਕੰਮ ਕਰਨ ਤੋਂ ਬਾਅਦ ਤਾਪਸੀ ਪਨੂੰ ਦਾ ਰੁਤਬਾ ਕਾਫੀ ਵਧ ਗਿਆ ਹੈ।

PunjabKesari

ਤਾਪਸੀ ਨੇ ਸਕਾਟਲੈਂਡ 'ਚ ਥ੍ਰਿਲਰ ਫਿਲਮ 'ਬਦਲਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੁਜਾਏ ਘੋਸ਼ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫਿਲਮ ਵਿਚ ਉਹ ਆਪਣੇ ਕਿਰਦਾਰ ਰਾਹੀਂ ਆਪਣਾ ਪੱਖ ਦਿਖਾਵੇਗੀ। ਤਾਪਸੀ ਨੇ ਕਿਹਾ ਕਿ ਜਦੋਂ ਤੁਸੀਂ ਇਕ ਬਿਹਤਰੀਨ ਫਿਲਮਕਾਰ ਅਤੇ ਇਕ ਦਿੱਗਜ ਸਹਿ-ਕਲਾਕਾਰ ਦੇ ਸੁਰੱਖਿਅਤ ਹੱਥਾਂ 'ਚ ਹੁੰਦੇ ਹੋ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੁੰਦੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News