ਤਾਪਸੀ ਪਨੂੰ ਦਾ ਅਰਜੁਨ ਨੇ ਵਧਾਇਆ ਪਾਰਾ, ਕਰਨ ਜੌਹਰ ਨੇ ਗੱਲ ਸੰਭਾਲਦੇ ਹੋਏ ਕਹਿ ਦਿੱਤੀ ਇਹ ਗੱਲ

9/15/2018 10:04:43 AM

ਮੁੰਬਈ (ਬਿਊਰੋ)— ਤਾਪਸੀ ਪਨੂੰ ਦੀ ਫਿਲਮ 'ਮਨਮਰਜ਼ੀਆਂ' ਇਸ ਹਫਤੇ ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਦਰਸ਼ਕ ਫਿਲਮ ਦੇਖਣ ਲਈ ਉਤਸ਼ਾਹਿਤ ਹੈ। ਤਾਪਸੀ ਆਪਣੇ ਮਸਤਮੌਲਾ ਅੰਦਾਜ਼ ਤੇ ਐਕਟਿੰਗ ਲਈ ਜਿੰਨੀ ਮਸ਼ਹੂਰ ਹੈ, ਓਨੀ ਹੀ ਉਹ ਆਪਣੇ ਨਾਂ ਨੂੰ ਲੈ ਕੇ ਵੀ ਪੋਜ਼ੈਸਿਵ ਹੈ।

PunjabKesari

ਜਦੋਂ ਵੀ ਕਿਸੇ ਨੇ ਤਾਪਸੀ ਦਾ ਨਾਂ ਗਲਤ ਲਿਖਿਆ ਸਮਝੋ ਫਿਰ ਦੂਜੇ ਦੀ ਖੈਰ ਨਹੀਂ। ਇਸ ਮਾਮਲੇ 'ਚ ਤਾਪਸੀ ਵੱਡੇ-ਵੱਡੇ ਡਾਇਰੈਕਟਰ, ਪ੍ਰੋਡਿਊਸਰਾਂ ਤੇ ਐਕਟਰਾਂ ਦੀ ਵੀ ਕਲਾਸ ਲਾ ਚੁੱਕੀ ਹੈ। ਅਰਜੁਨ ਕਪੂਰ ਨੇ ਹਾਲ ਹੀ 'ਚ ਤਾਪਸੀ ਦੀ ਫਿਲਮ 'ਮਨਮਰਜ਼ੀਆਂ' ਲਈ ਵਧਾਈ ਦਿੱਤੀ ਪਰ ਅਰਜੁਨ ਨੇ ਤਾਪਸੀ ਨੂੰ ਸੋਸ਼ਲ ਮੀਡੀਆ 'ਤੇ ਮੈਸੇਜ ਭੇਜਦੇ ਸਮੇਂ ਟੈਗ 'ਚ ਉਸ ਦਾ ਨਾਂ ਗਲਤ ਲਿੱਖ ਦਿੱਤਾ।

PunjabKesari

ਇਸ ਦਾ ਜਵਾਬ ਦਿੰਦੇ ਹੋਏ ਤਾਪਸੀ ਨੇ ਵਧਾਈ ਸਵੀਕਾਰ ਕਰਦੇ ਹੋਏ ਉਸ ਦੀ ਗਲਤੀ ਵੀ ਦੱਸ ਦਿੱਤੀ। ਇਸ ਤੋਂ ਬਾਅਦ ਕਰਨ ਜੌਹਰ ਨੇ ਅਰਜੁਨ ਨੂੰ ਕਿਹਾ ਕਿ ਅਜਿਹੀ ਅਗਲੀ ਵਾਰ ਨਾ ਕਰਨਾ ਕਿਉਂਕਿ ਤਾਪਸੀ ਬਹੁਤ ਗੁੱਸਾ ਹੋ ਜਾਂਦੀ ਹੈ। ਅਰਜੁਨ ਕਪੂਰ ਤੋਂ ਪਹਿਲਾਂ ਕਰਨ ਜੌਹਰ ਖੁਦ ਵੀ ਇਹੀ ਗਲਤੀ ਕਰ ਚੁੱਕੇ ਹਨ ਤੇ ਉਹ ਵੀ ਤਾਪਸੀ ਦੀ ਡਾਂਟ ਸੁਣ ਚੁੱਕੇ ਹਨ।

PunjabKesari

ਆਪਣੀ ਇਸ ਗਲਤੀ ਲਈ ਕਰਨ ਨੇ ਤਾਪਸੀ ਤੋਂ ਮੁਆਫੀ ਮੰਗ ਕੇ ਉਸ ਨੂੰ ਮਨਾਇਆ ਸੀ ਪਰ ਹੁਣ ਤਾਪਸੀ ਅਰਜੁਨ ਨੂੰ ਮੁਆਫ ਕਰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News