ਸਮਾਜ ਦੀ ਸੋਚ 'ਤੇ 'ਥੱਪੜ' ਹੈ ਤਾਪਸੀ ਦੀ ਫਿਲਮ ਦਾ ਇਹ ਪੋਸਟਰ
1/31/2020 9:59:07 AM
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੀ ਆਉਣ ਵਾਲੀ ਫਿਲਮ 'ਥੱਪੜ' ਦੀ ਪਹਿਲੀ ਲੁੱਕ ਅੱਜ ਰਿਲੀਜ਼ ਹੋ ਗਈ ਹੈ। ਡਾਈਰੈਕਟਰ ਅਨੁਭਵ ਸਿਨਹਾ ਦੀ ਆਉਣ ਵਾਲੀ ਫਿਲਮ 'ਥੱਪੜ' ਦਾ ਲੁੱਕ ਵੱਖਰਾ ਅਤੇ ਬੇਹੱਦ ਖਾਸ ਹੈ। ਇਸ ਲੁੱਕ ਨੂੰ ਜਾਰੀ ਕਰਦਿਆਂ ਤਾਪਸੀ ਨੇ ਵੀ ਸਵਾਲ ਪੁੱਛੇ ਹਨ। ਉਸਨੇ ਲਿਖਿਆ, “ਕੀ ਇਹ ਸਿਰਫ ਇੰਨੀ ਜਿਹੀ ਚੀਜ਼ ਹੈ? ਕੀ ਇਹ ਪਿਆਰ 'ਚ ਇਹ ਵੀ ਜਾਇਜ਼ ਹੈ?'' ਇਸ ਪੋਸਟਰ 'ਚ ਤਾਪਸੀ ਬੇਹੱਦ ਦਰਦ 'ਚ ਨਜ਼ਰ ਆ ਰਹੀ ਹੈ। ਪੋਸਟਰ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਕਿਸੇ ਨੇ ਉਨ੍ਹਾਂ ਦੇ ਮੂੰਹ 'ਤੇ ਜ਼ੋਰਦਾਰ ਥੱਪੜ ਮਾਰਿਆ ਹੋਵੇ। ਫਿਲਮ ਦੇ ਪਲਾਟ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਸ ਦੇ ਪਹਿਲੇ ਲੁੱਕ ਨੂੰ ਦੇਖਣ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਘਰੇਲੂ ਹਿੰਸਾ ਵਰਗੇ ਗੰਭੀਰ ਮੁੱਦੇ ਨਾਲ ਜੁੜੀ ਹੈ। ਫਿਲਮ ਦਾ ਟਰੇਲਰ 31 ਜਨਵਰੀ ਨੂੰ ਰਿਲੀਜ਼ ਹੋਵੇਗਾ।
'ਥੱਪੜ' 'ਚ ਤਾਪਸੀ ਪਨੂੰ, ਰਤਨ ਪਾਠਕ ਸ਼ਾਹ, ਮਾਨਵ ਕੌਲ, ਦੀਆ ਮਿਰਜ਼ਾ, ਤਨਵੀ ਆਜ਼ਮੀ ਅਤੇ ਰਾਮ ਕਪੂਰ ਜਿਹੇ ਸਟਾਰਸ ਨਜ਼ਰ ਆਉਣਗੇ। ਤਾਪਸੀ ਪਨੂੰ ਦੀ 'ਥੱਪੜ' 28 ਫਰਵਰੀ 2020 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੇ ਨਾਲ ਹੀ ਤਾਪਸੀ ਦੀ ਦੂਜੀ ਫਿਲਮ 'ਸ਼ਬਾਸ਼ ਮਿੱਟੂ' ਦਾ ਲੁੱਕ ਵੀ ਰਿਲੀਜ਼ ਹੋਇਆ ਹੈ, ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਜ਼ਿੰਦਗੀ 'ਤੇ ਬਣਾਈ ਜਾ ਰਹੀ ਹੈ ਅਤੇ ਇਸ 'ਚ ਤਾਪਸੀ ਨੇ ਮਿਤਾਲੀ ਦਾ ਰੋਲ ਪਲੇਅ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ