ਸੁਪਰ ਨੈਚੁਰਲ ਥ੍ਰਿਲਰ ਫਿਲਮ ''ਚ ਕੰਮ ਕਰੇਗੀ ਤਾਪਸੀ ਪੰਨੂ
8/9/2019 9:04:43 AM

ਮੁੰਬਈ(ਬਿਊਰੋ)— ਸੁਪਰ ਨੈਚਰਲ ਥ੍ਰਿਲਰ ਫਿਲਮ 'ਚ ਕੰਮ ਕਰੇਗੀ ਤਾਪਸੀ ਪੰਨੂ 'ਚ ਕੰਮ ਕਰਨ ਜਾ ਰਹੀ ਹੈ। ਤਾਪਸੀ ਫਿਲਮਾਂ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਰਹੀ ਹੈ। 'ਮਨਮਰਜ਼ੀਆਂ', 'ਮਿਸ਼ਨ ਮੰਗਲ', ਸਾਂਡ ਕਿ ਆਖ' ਤੋਂ ਬਾਅਦ ਤਾਪਸੀ ਨੇ ਅਨੁਰਾਗ ਕਸ਼ਯਪ ਦੇ ਨਿਰਦੇਸ਼ਕ 'ਚ ਬਣ ਰਹੀ ਇਕ ਸੁਪਰ ਨੈਚੁਰਲ ਥ੍ਰਿਲਰ ਫਿਲਮ ਸਾਇਨ ਕੀਤੀ ਹੈ।
ਤਾਪਸੀ ਦਾ ਕਹਿਣਾ ਹੈ ਕਿ ਇਹ ਫਿਲਮ ਬਿਲਕੁੱਲ ਵੱਖ ਹੋਵੇਗੀ, ਨਾਲ ਹੀ ਇਸ 'ਚ ਉਨ੍ਹਾਂ ਦਾ ਲੁੱਕ ਵੀ ਇਕਦਮ ਵੱਖ ਹੋਵੇਗਾ। ਇਸ ਫਿਲਮ 'ਚ ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲੇਗਾ ਜੋ ਇੰਡੀਅਨ ਸਿਨੇਮਾ 'ਚ ਕਦੀ ਨਹੀਂ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਤਾਪਸੀ ਕਈ ਵੱਖ-ਵੱਖ ਲੁੱਕਸ 'ਚ ਨਜ਼ਰ ਆਵੇਗੀ ਪਰ ਇਸ ਲਈ ਉਹ ਕਿਸੇ ਵੀ ਤਰ੍ਹਾਂ ਦੇ ਬਾਹਰੀ ਮੈਕਅੱਪ ਦੀ ਵਰਤੋਂ ਨਹੀਂ ਕਰੇਗੀ, ਜਿਸ ਤਰ੍ਹਾਂ ਕਿ ਉਨ੍ਹਾਂ ਨੇ 'ਸਾਂਡ ਕੀ ਆਖ' 'ਚ ਪ੍ਰਕਾਸ਼ੀ ਤੋਮਰ ਦੇ ਕਿਰਦਾਰ ਲਈ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ