ਜਦੋਂ ਤਾਪਸੀ ਪਨੂੰ ਨੇ ਆਪਣੀਆਂ ਭੈਣਾਂ ਕੋਲੋਂ ਧੱਕੇ ਨਾਲ ਬੰਨਵਾਈ ਸੀ ‘ਰੱਖੜੀ’

5/14/2020 3:11:26 PM

ਮੁੰਬਈ(ਬਿਊਰੋ)- ਤਾਪਸੀ ਪਨੂੰ ਲਾਕਡਾਊਨ ਦੇ ਚਲਦੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੁਰਾਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਆਪਣੀਆਂ ਭੈਣਾਂ ਨਾਲ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤਾਪਸੀ ਆਪਣੇ ਪਰਿਵਾਰ ਦੇ ਕਾਫੀ ਕਰੀਬ ਹੈ । ਤਾਪਸੀ ਦਾ ਪਰਿਵਾਰ ਦਿੱਲੀ ਵਿਚ ਰਹਿੰਦਾ ਹੈ ਜਦੋਂ ਕਿ ਉਹ ਮੁੰਬਈ ਵਿਚ ਰਹਿੰਦੀ ਹੈ।

 
 
 
 
 
 
 
 
 
 
 
 
 
 

The day I forced these 2 to tie rakhi to me coz after all raksha toh main bhi kar rahi hu na 💁🏻‍♀️ The perks of being the eldest sibling are, you have the minions to get you the remote , water and also to crush n cuddle ❤️🤗🤗🤗🤗 #Throwback #Archive #QuarantinePost

A post shared by Taapsee Pannu (@taapsee) on May 12, 2020 at 10:13pm PDT


ਤਾਪਸੀ ਆਪਣੇ ਪਰਿਵਾਰ ਦੇ ਬੱਚਿਆਂ ’ਚੋਂ ਸਭ ਤੋਂ ਵੱਡੀ ਹੈ, ਜਿਸ ਦੇ ਫਾਇਦਾ ਉਸ ਨੇ ਆਪਣੀ ਲੇਟੈਸਟ ਪੋਸਟ ਵਿਚ ਦੱਸਿਆ ਹੈ। ਤਾਪਸੀ ਨੇ ਆਪਣੀਆਂ ਭੈਣਾਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,‘‘ਇਹ ਉਹ ਦਿਨ ਸੀ ਜਦੋਂ ਉਸ ਨੇ ਦੋਵਾਂ ਕੋਲੋਂ ਰੱਖੜੀ ਬੰਨਵਾਈ ਸੀ ਕਿਉਂਕਿ ਵੱਡੀ ਭੈਣ ਹੋਣ ਕਰਕੇ ਰੱਖਿਆ ਤਾਂ ਮੈਂ ਹੀ ਕਰਦੀ ਹਾਂ, ਵੱਡੀ ਭੈਣ ਹੋਣ ਕਰਕੇ ਮੇਰੀਆਂ ਛੋਟੀਆਂ ਭੈਣਾਂ ਮੈਨੂੰ ਰਿਮੋਟ ਦਿੰਦੀਆਂ ਹਨ, ਪਾਣੀ ਦਿੰਦੀਆਂ ਹਨ ਤੇ ਗਲੇ ਲਗਾਉਂਦੀਆਂ ਹਨ।’’
ਤਾਪਸੀ ਪਨੂੰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਤਾਪਸੀ ਹਾਲ ਹੀ ਵਿਚ ਫਿਲਮ ‘ਥੱਪੜ’ ਵਿਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕਈ ਪ੍ਰੋਜੈਕਟ ਹਨ।

ਇਹ ਵੀ ਪੜ੍ਹੋ: ਇੰਟਰਵਿਊ ਦੌਰਾਨ ਅਦਾਕਾਰਾ ਭਾਗਿਆਸ਼੍ਰੀ ਦਾ ਖੁਲਾਸਾ, ਇਸ ਕਾਰਨ ਇੰਡਸਟਰੀ ਤੋਂ ਬਣਾਈ ਦੂਰੀਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News