ਸਸਤੀ ਐਕਟ੍ਰੈੱਸ ਕਹਿਣ 'ਤੇ ਤਾਪਸੀ ਨੇ ਯੂਜ਼ਰ ਨੂੰ ਦਿੱਤਾ ਇਹ ਜਵਾਬ

7/18/2019 8:44:48 PM

ਜਲੰਧਰ(ਬਿਊਰੋ) - ਬਾਲੀਵੁੱਡ ਕਲਾਕਾਰ ਅਕਸਰ ਸੋਸ਼ਲ ਮੀਡੀਆ 'ਤੇ ਟਰੋਲ ਹੁੰਦੇ ਰਹਿੰਦੇ ਹਨ।ਇਸ ਵਾਰ ਹਿੱਟ ਅਦਾਕਾਰਾ ਤਾਪਸੀ ਪਨੂੰ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋ ਰਹੀ ਹੈ। ਯੂਜ਼ਰਸ ਨੇ ਤਾਪਸੀ ਪੰਨੂ ਨੂੰ ਸੋਸ਼ਲ ਮੀਡੀਆ 'ਤੇ 'ਸਸਤਾ ਐਕਟਰ' ਤੱਕ ਕਹਿ ਦਿੱਤਾ।ਤਾਪਸੀ ਪਨੂੰ ਨੇ ਇਸ ਕੁਮੈਂਟ ਦਾ ਕਰਾਰਾ ਜਵਾਬ ਦਿੱਤਾ। 


ਦਰਅਸਲ ਇਕ ਟਵਿਟਰ ਯੂਜ਼ਰ ਨੇ ਤਾਪਸੀ ਪੰਨੂ ਨੂੰ ਕਿਹਾ 'ਤੁਸੀ ਇਕ ਸਸਤੀ ਐਕਟਰ ਹੋ, ਤੁਹਾਡੀ ਮਾਨਸਿਕ ਸਥਿਤੀ ਠੀਕ ਨਹੀ' ।ਤਾਪਸੀ ਨੇ ਇਸ ਦੇ ਜਵਾਬ 'ਚ ਲਿਖਿਆ 'ਓਕੇ ਸਰ, ਦੱਸੋ ਤੁਸੀਂ ਮੈਨੂੰ ਥਰੈਪੀ ਸੈਸ਼ਨਸ ਕਦੋਂ ਦਿਓਗੇ ਅਤੇ ਇਹ ਵੀ ਦੱਸ ਦਿਓ ਕਿ ਮੈਂ ਮਹਿੰਗੀ ਐਕਟਰ ਕਿਵੇਂ ਬਣਾ। ਮਹਿੰਗਾਈ ਤਾਂ ਮੇਰੇ 'ਚ ਵੀ ਹੋਣੀ ਚਾਹੀਦੀ ਹੈ' ।ਤਾਪਸੀ ਦੇ ਇਸ ਜਵਾਬ ਲੋਕਾਂ ਦਾ ਦਿਲ ਜਿੱਤ ਲਿਆ । ਇਸ 'ਤੇ ਤਾਪਸੀ ਦਾ ਯੂਜ਼ਰਸ ਨੇ ਸਾਥ ਵੀ ਦਿੱਤਾ । 

ਤਾਪਸੀ ਦੇ ਇਸ ਕਰਾਰੇ ਜਵਾਬ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ।ਜਿੱਥੇ ਕਈ ਯੂਜ਼ਰਸ ਟਰੋਲ ਕਰਨ ਵਾਲੇ ਵਿਅਕਤੀ ਨੂੰ ਸਪੋਰਟ ਕਰ ਰਹੇ ਹਨ ਉੱਥੇ ਹੀ ਤਾਪਸੀ ਦੇ ਫੈਨਜ਼ ਉਨ੍ਹਾਂ ਨੂੰ ਜਵਾਬ ਦੇ ਰਹੇ ਹਨ। ਤਾਪਸੀ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਫਿਲਮਾਂ 'ਸਾਂਡ ਕੀ ਆਂਖ' ਤੇ 'ਮਿਸ਼ਨ ਮੰਗਲ' ਫਿਲਮ ਜਲਦ ਰਿਲੀਜ਼ ਹੋਣ ਵਾਲੀਆਂ ਹਨ ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News