ਜਦੋਂ ਗੁਰਦੁਆਰੇ 'ਚ ਤਾਪਸੀ ਪਨੂੰ ਨਾਲ ਅਨਜਾਣ ਸ਼ਖਸ ਨੇ ਕੀਤੀ ਛੇੜਛਾੜ

1/30/2020 10:15:40 AM

ਮੁੰਬਈ (ਬਿਊਰੋ) — ਬਿੰਦਾਸ, ਬੋਲਡ ਤੇ ਬੇਬਾਕੀ ਲਈ ਜਾਣੀ ਜਾਣ ਵਾਲੀ ਅਦਾਕਾਰਾ ਤਾਪਸੀ ਪਨੂੰ ਨਾਲ ਗੁਰਦੁਆਰੇ 'ਚ ਅਜਿਹੀ ਘਟਨਾ ਵਾਪਰੀ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ, ਹਾਲ ਹੀ 'ਚ ਤਾਪਸੀ ਨੇ ਦੱਸਿਆ ਕਿ ਉਸ ਨਾਲ ਗੁਰਦੁਆਰੇ 'ਚ ਛੇੜਛਾੜ ਹੋਈ ਸੀ, ਜਿਸ ਦਾ ਉਸ ਨੇ ਮੂੰਹ ਤੋੜ ਜਵਾਬ ਵੀ ਦਿੱਤਾ ਸੀ।

ਦੱਸ ਦਈਏ ਕਿ ਤਾਪਸੀ ਪਨੂੰ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੇ ਸ਼ੋਅ 'ਚ ਪਹੁੰਚੀ ਸੀ, ਜਿਥੇ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਗੱਲਾਂ ਕੀਤੀਆਂ। ਤਾਪਸੀ ਨੇ ਦੱਸਿਆ ਕਿ, ''ਗੁਰਪੁਰਵ ਮੌਕੇ 'ਤੇ ਅਸੀਂ ਗੁਰਦੁਆਰੇ ਜਾਂਦੇ ਹੁੰਦੇ ਸੀ ਤਾਂ ਮੈਨੂੰ ਯਾਦ ਹੈ ਕਿ ਉਥੇ ਖਾਣ ਦੇ ਸਟਾਲ ਹੁੰਦੇ ਸਨ, ਜੋ ਬਾਹਰ ਖੜ੍ਹੇ ਲੋਕਾਂ ਨੂੰ ਖਾਣਾ ਖਵਾਉਂਦੇ ਸਨ। ਇਸ ਜਗ੍ਹਾ 'ਤੇ ਕਾਫੀ ਭੀੜ ਵੀ ਹੁੰਦੀ ਸੀ ਅਤੇ ਲੋਕ ਇਕ-ਦੂਜੇ ਨਾਲ ਟਕਰਾਅ ਵੀ ਜਾਂਦੇ ਸਨ। ਮੇਰੇ ਨਾਲ ਵੀ ਪਹਿਲਾਂ ਕਈ ਅਜੀਬ ਘਟਨਾਵਾਂ ਹੋਈਆਂ ਸਨ ਤੇ ਮੈਨੂੰ ਲੱਗ ਰਿਹਾ ਕਿ ਮੈਂ ਇੰਨੀ ਭੀੜ 'ਚ ਜਾ ਰਹੀ ਹਾਂ ਤਾਂ ਅਜਿਹਾ ਕੁਝ ਹੋਵੇਗਾ ਹੀ। ਮੈਂ ਦਿਮਾਗੀ ਤੌਰ 'ਤੇ ਇਸ ਲਈ ਤਿਆਰ ਸੀ ਤੇ ਮੈਨੂੰ ਅਹਿਸਾਸ ਹੋਇਆ ਸੀ ਕਿ ਕੋਈ ਆਦਮੀ ਪਿੱਛੋਂ ਮੈਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਦੋਂ ਮੈਨੂੰ ਅਜਿਹਾ ਕਈ ਵਾਰ ਮਹਿਸੂਸ ਹੋਇਆ। ਮੈਂ ਤੁਰੰਤ ਇਸ ਦਾ ਜਵਾਬ ਦਿੱਤਾ। ਮੈਂ ਉਸ ਲੜਕੇ ਦੀ ਉਂਗਲੀ ਮੋੜ ਦਿੱਤੀ ਤੇ ਤੁਰੰਤ ਉਥੋ ਨਿਕਲ ਗਈ।''

ਦੱਸਣਯੋਗ ਹੈ ਕਿ ਤਾਪਸੀ ਪਨੂੰ ਦਾ ਇਹ ਕਿੱਸਾ ਸਾਲ 2016 'ਚ ਵੀ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਬਸ ਤੇ ਬਾਜ਼ਾਰ 'ਚ ਲੋਕਾਂ ਦੀ ਗੰਦੀ ਨਜ਼ਰ ਨੀਅਤ ਦਾ ਸ਼ਿਕਾਰ ਹੁੰਦੀ ਸੀ। ਦਿੱਲੀ 'ਚ ਛੇੜਛਾੜ ਤੇ ਫਰਜੀ ਫੋਨ ਆਉਣਾ ਤਕਰੀਬਨ ਰੋਜ਼ਾਨਾ ਦੀ ਗੱਲ ਸੀ। ਤਾਪਸੀ ਨੇ ਇਹ ਵੀ ਦੱਸਿਆ ਸੀ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੇ ਪਹਿਰਾਵੇ ਨੂੰ ਲੈ ਕੇ ਸਵਾਲ ਵੀ ਕਰਦੇ ਸਨ। ਉਸ ਦੇ ਪਿਤਾ ਕਾਫੀ ਗੁੱਸੇ ਹੋਇਆ ਕਰਦੇ ਸਨ ਤੇ ਇਸ ਤੋਂ ਲੱਗਦਾ ਸੀ ਕਿ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News