ਸੈਫ ਦੇ ਬਾਵਜੂਦ ਇਸ ਸ਼ਖਸ ਨੂੰ ਵੀ 'ਅੱਬਾ' ਕਹਿੰਦਾ ਹੈ ਤੈਮੂਰ, ਖਬਰ ਹੈ ਥੋੜ੍ਹੀ ਹੈਰਾਨੀਜਨਕ

10/25/2018 7:12:20 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਸਭ ਤੋਂ ਕਿਊਟ ਸਟਾਰਕਿੱਡ ਤੈਮੂਰ ਅਲੀ ਖਾਨ ਅਕਸਰ ਆਪਣੀ ਕਿਊਟਨੈੱਸ ਦੇ ਚੱਲਦੇ ਸੁਰਖੀਆਂ 'ਚ ਰਹਿੰਦਾ ਹੈ। ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਲਾਡਲੇ ਦਾ ਸਟਾਰਡਮ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਹੈ। ਹਰ ਦਿਨ ਉਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਤੈਮੂਰ ਦੇ ਪਿਤਾ ਸੈਫ ਅਲੀ ਖਾਨ ਨੇ ਆਪਣੇ ਬੇਟੇ ਨੂੰ ਲੈ ਕੇ ਇਕ ਦਿਲਚਸਪ ਖੁਲਾਸਾ ਕੀਤਾ ਹੈ।

PunjabKesari

ਜਾਣਕਾਰੀ ਮੁਤਾਬਕ ਸੈਫ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਬਾਜ਼ਾਰ' ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਸੈਫ ਨੇ ਬੇਟੇ ਨੂੰ ਲੈ ਕੇ ਗੱਲ ਕਰਦੇ ਹੋਏ ਕਿਹਾ, ''ਉਹ ਤੈਮੂਰ ਨੂੰ ਲੈ ਕੇ ਉਹ ਕਾਫੀ ਸੁਚੇਤ ਰਹਿੰਦੇ ਹਨ ਕਿ ਤੈਮੂਰ ਨੂੰ ਮੀਡੀਆ 'ਚ ਹਰ ਦਿਨ ਕਵਰ ਕੀਤਾ ਜਾ ਰਿਹਾ ਹੈ। ਹਰ ਦਿਨ ਉਸ ਨੂੰ ਲੈ ਕੇ ਹੈਡਲਾਈਨ ਬਣਦੀ ਰਹਿੰਦੀ ਹੈ।

PunjabKesari

ਉੱਥੇ ਸੈਫ ਨੇ ਤੈਮੂਰ ਨਾਲ ਜੁੜੀ ਦਿਲਚਸਪ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਜਦੋਂ ਤੈਮੂਰ ਨੇ ਮਿਆਮੀ ਦੇ ਉੱਪ ਪ੍ਰਧਾਨ ਡਾਨ ਜਾਨਸਨ ਦੀ ਤਸਵੀਰ ਦੇਖੀ ਤਾਂ ਉਸ ਨੇ ਉਨ੍ਹਾਂ ਨੂੰ 'ਅੱਬਾ' ਕਹਿ ਕੇ ਬੁਲਾਇਆ, ਜਿਸ ਨੂੰ ਸੁਣ ਕੇ ਮੈਂ ਕਾਫੀ ਹੈਰਾਨੀ 'ਚ ਪੈ ਗਿਆ। ਸੈਫ ਨੇ ਦੱਸਿਆ ਕਿ ਹੁਣ ਉਹ ਕਾਫੀ ਕੁਝ ਸਮਝਣ ਅਤੇ ਬੋਲਣ ਲੱਗ ਪਿਆ ਹੈ। ਤੈਮੂਰ ਅੱਬਾ (ਪਾਪਾ, ਡੈਡੀ), ਦਾਦਾ, ਬਾਏ ਅਤੇ ਕਾਫੀ ਕੁਝ ਬੋਲਦਾ ਰਹਿੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News