''ਬਾਹੂਬਲੀ 2'' ''ਚੋਂ ਸੀਨਜ਼ ਕੱਟੇ ਜਾਣ ਕਾਰਨ ਨਾਰਾਜ਼ ਹੋਈ ਤਮੰਨਾ ਭਾਟੀਆ

5/7/2017 9:09:19 PM

ਮੁੰਬਈ— ਜਿਨ੍ਹਾਂ ਨੇ ''ਬਾਹੂਬਲੀ 2'' ਦੇਖੀ ਹੈ, ਉਨ੍ਹਾਂ ਨੂੰ ਇਹ ਦੇਖ ਕੇ ਥੋੜ੍ਹਾ ਅਜੀਬ ਜ਼ਰੂਰ ਲੱਗਾ ਹੋਵੇਗਾ ਕਿ ਤਮੰਨਾ ਦਾ ਕਿਰਦਾਰ ਫਿਲਮ ''ਚ ਬਹੁਤ ਘੱਟ ਹੈ। ਤਮੰਨਾ ਜਿਹੜੀ ''ਬਾਹੂਬਲੀ : ਦਿ ਬਿਗਨਿੰਗ'' ਦਾ ਅਹਿਮ ਹਿੱਸਾ ਸੀ, ਉਸ ਨੂੰ ''ਬਾਹੂਬਲੀ : ਦਿ ਕਨਕਲੂਜ਼ਨ'' ''ਚ ਖਾਸ ਕਿਰਦਾਰ ਕਿਉਂ ਨਹੀਂ ਦਿੱਤਾ ਗਿਆ।
ਸੂਤਰਾਂ ਮੁਤਾਬਕ ''ਬਾਹੂਬਲੀ'' ਦੇ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਨੇ ਤਮੰਨਾ ਦੇ ਕਈ ਸੀਨਜ਼ ਫਿਲਮ ''ਚੋਂ ਕੱਟੇ ਹਨ। ਤਮੰਨਾ ਇਸ ਗੱਲ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਰਾਜਾਮੌਲੀ ਵਿਜ਼ੂਅਲ ਇਫੈਕਟਸ ਤੋਂ ਜ਼ਿਆਦਾ ਖੁਸ਼ ਨਹੀਂ ਸਨ, ਇਸ ਲਈ ਉਨ੍ਹਾਂ ਨੇ ਕੁਝ ਸੀਨਜ਼ ਕੱਟ ਦਿੱਤੇ ਤੇ ਉਨ੍ਹਾਂ ਜ਼ਿਆਦਾਤਰ ਸੀਨਜ਼ ਦਾ ਹਿੱਸਾ ਤਮੰਨਾ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਤਮੰਨਾ ਨੇ ਫਿਲਮ ''ਚ ਆਪਣੇ ਰੋਲ ਲਈ ਘੋੜ ਸਵਾਰੀ ਤੇ ਮਾਰਸ਼ਲ ਆਰਟਸ ਦੀ ਟਰੇਨਿੰਗ ਵੀ ਲਈ ਸੀ। ਤਮੰਨਾ ਨੇ ਇਹ ਕਿਹਾ ਵੀ ਸੀ ਕਿ ਉਸ ਦਾ ਫਿਲਮ ''ਚ ਅਹਿਮ ਰੋਲ ਹੈ ਪਰ ਫਿਲਮ ਦੇਖਣ ਤੋਂ ਬਾਅਦ ਉਸ ਨੂੰ ਬਹੁਤ ਬੁਰਾ ਲੱਗਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News