B''day Spcl: 16 ਸਾਲ ਦੀ ਉਮਰ ''ਚ ਕੀਤੀ ਸੀ ਪਹਿਲੀ ਬਾਲੀਵੁੱਡ ਫਿਲਮ, ਅਭਿਜੀਤ ਸਾਵੰਤ ਨਾਲ ਵੀ ਕਰ ਚੁੱਕੀ ਹੈ ਕੰਮ
12/21/2016 5:50:00 PM
ਮੁੰਬਈ- ਬਾਲੀਵੁੱਡ ''ਚ ਭਲੇ ਹੀ ਜ਼ਿਆਦਾ ਫਿਲਮਾਂ ਨਾ ਕੀਤੀਆਂ ਹੋਣ ਪਰ ਸਾਊਥ ਦੀਆਂ ਫਿਲਮਾਂ ''ਚ ਕਾਫੀ ਨਾਂ ਕਮਾ ਚੁੱਕੀ ਖੂਬਸੂਰਤ ਅਦਾਕਾਰਾ ਤਮੰਨਾ ਭਾਟੀਆ ਦਾ ਅੱਜ ਜਨਮਦਿਨ ਹੈ। ਤਮੰਨਾ ਦਾ ਜਨਮ 21 ਦਸੰਬਰ 1989 ਨੂੰ ਮੁੰਬਈ ''ਚ ਹੋਇਆ ਸੀ। ਤਮੰਨਾ ਦੇ ਪਿਤਾ ਸੰਤੋਸ਼ ਭਾਟੀਆ ਜੋ ਕਿ ਇਕ ਡਾਇਮੰਡ ਵਪਾਰੀ ਹਨ। ਇਨ੍ਹਾਂ ਦੀ ਮਾਂ ਦਾ ਨਾਂ ਰਜਨੀ ਭਾਟੀਆ ਹੈ। ਤੁਸੀਂ ਵੀ ਜਾਣੋ ਤਮੰਨਾ ਦੇ ਜਨਮਦਿਨ ''ਤੇ ਕੁਝ ਅਣਸੁਣੀਆਂ ਗੱਲਾਂ—
► ਤਮੰਨਾ ਨੇ ਆਪਣੀ ਸਕੂਲ ਦੀ ਪੜ੍ਹਾਈ ਮਾਨਕ ਜੀ ਕਪੂਰ ਐਜੂਕੇਸ਼ਨ ਟਰੱਸਟ ਸਕੂਲ ਜੁਹੂ ਮੁੰਬਈ ਤੋਂ ਕੀਤੀ ਸੀ। ਤਮੰਨਾ ਨੇ ਆਪਣਾ ਐਕਟਿੰਗ ਕਰਿਅਰ 13 ਸਾਲ ਦੀ ਉਮਰ ''ਚ ਹੀ ਸ਼ੁਰੂ ਕਰ ਦਿੱਤਾ ਸੀ।
► ਸਾਊਥ ਦੀ ਅਦਾਕਾਰਾ ਤਮੰਨਾ ਨੇ ਆਪਣਾ ਡੈਬਿਊ ਅਭਿਜੀਤ ਸਾਵੰਤ ਦੇ ਐਲਬਮ ''ਲਫਜ਼ੋਂ ਮੇਂ ਕਹਿ ਨਾ ਸਕੂੰ'' ਨਾਲ ਕੀਤਾ ਸੀ।
► 21 ਦਸੰਬਰ ਨੂੰ 26 ਬਸੰਤ ਦੇਖ ਚੁੱਕੀ ਤਮੰਨਾ ਭਾਟੀਆ ਨੇ ''ਚਾਂਦ ਸਾ ਰੋਸ਼ਨ ਚਿਹਰਾ'' ਨਾਲ 2005 ''ਚ ਹਿੰਦੀ ਸਿਨੇਮਾ ''ਚ ਕਦਮ ਰੱਖਿਆ ਸੀ ਪਰ ਇਹ ਫਿਲਮ ਬਾਕਸ ਆਫਿਸ ''ਤੇ ਕੁਝ ਖਾਸ ਕਮਾਲ ਨਹੀਂ ਕਰ ਪਾਈ।
► ਤਮੰਨਾ ਭਾਟੀਆ ਨੇ ਬਾਲੀਵੁੱਡ ''ਚ ਸਾਜਿਦ ਖਾਨ ਨਿਰਦੇਸ਼ਿਤ ''ਹਿੰਮਤਵਾਲਾ, ਹਮਸ਼ਕਲ ਅਤੇ ਅਕਸ਼ੈ ਕੁਮਾਰ ਸਟਾਰਰ ਫਿਲਮ ਵੀ ਕਰ ਚੁੱਕੀ ਹੈ, ਜੋ ਸਫਲ ਨਹੀਂ ਹੋ ਸਕੀਆਂ ਸਨ।''''
► ਅਸਫਲਤਾ ਦੇ ਦੌਰ ਦੇ ਬਾਅਦ ਤਮੰਨਾ ਨੇ ਫਿਲਮ ''ਹੈੱਪੀ ਡੋਜ਼'' ਅਤੇ ''ਕੋਲੱਾਰੀ'' ਕੀਤੀ, ਜੋ ਸੁਪਰਹਿੱਟ ਸਾਬਿਤ ਹੋਈਆਂ ਅਤੇ ਤਮੰਨਾ ਇਕ ਸਫਲ ਅਦਾਕਾਰਾ ਬਣ ਗਈ।
► ਇਨ੍ਹਾਂ ਦੇ ਬਾਅਦ ਸਾਲ 2011 ''ਚ ਆਈ ਫਿਲਮ ''ਬਦਰੀਨਾਥ'' ਅਤੇ 2012 ''ਚ ''ਰੀਬੇਲੇ'' ਨੇ ਇਕ ਵਾਰ ਫਿਰ ਤਮੰਨਾ ਨੂੰ ਸੁਪਰਸਟਾਰ ਬਣਾ ਦਿੱਤਾ। ਇਹ ਦੋਵੇਂ ਫਿਲਮਾਂ ਸੁਪਰਹਿੱਟ ਸਾਬਿਤ ਹੋਈਆਂ ਸਨ।
► ਤੁਹਾਨੂੰ ਦੱਸ ਦਈਏ ਕਿ ਤਮੰਨਾ ਭਾਟੀਆ ਨੇ ਸੁਪਰਹਿੱਟ ਫਿਲਮ ''ਬਾਹੁਬਲੀ'' ''ਚ ਬਤੌਰ ਲੀਡ ਅਦਾਕਾਰਾ ਕੰਮ ਕੀਤਾ ਸੀ। ਅਗਲੇ ਸਾਲ ਇਸ ਫਿਲਮ ਦਾ ਦੂਜਾ ਹਿੱਸਾ ਵੀ ਰਿਲੀਜ਼ ਹੋਣ ਵਾਲਾ ਹੈ। ਇਸ ਦੇ ਇਲਾਵਾ ਤਮੰਨਾ ਭਾਟੀਆ ਨੇ ਕਈ ਤਮਿਲ ਦੀਆਂ ਹਿੱਟ ਫਿਲਮਾਂ ''ਚ ਵੀ ਕੰਮ ਕੀਤਾ ਹੈ।
► ਇਨ੍ਹੀਂ ਦਿਨੀਂ ਤਮੰਨਾ ਕੋਲ ਸਾਊਥ ਦੀਆਂ ਕਈ ਫਿਲਮਾਂ ਦੇ ਆਫਰਜ਼ ਹਨ। ਹਾਲ ਹੀ ''ਚ ਉਨ੍ਹਾਂ ਨੇ ਕੰਗਨਾ ਰਨੌਤ ਅਭਿਨੀਤ ਫਿਲਮ ''ਕੁਈਨ'' ਦੇ ਤਮਿਲ ਵਰਜ਼ਨ ਦੀ ਫਿਲਮ ਨੂੰ ਸਾਈਨ ਕੀਤਾ ਹੈ। ਘੱਟ ਬਜਟ ਵਾਲੀ ਇਸ ਫਿਲਮ ਨੇ ਇੰਟਰਨੈਸ਼ਨਲ ਪੱਧਰ ''ਤੇ ਕਈ ਐਵਾਰਡ ਵੀ ਜਿੱਤੇ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ