'ਬਾਹੂਬਲੀ 2' ਦੀ ਫੇਮ ਅਦਾਕਾਰਾ ਤਮੰਨਾ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਮਿਲ ਗਿਆ ਵਿਆਹ ਦਾ ਪ੍ਰਪੋਜ਼ਲ

4/4/2018 2:41:17 PM

ਮੁੰਬਈ (ਬਿਊਰੋ)— 'ਬਾਹੂਬਲੀ ਦ ਬਿਗਨਿੰਗ' ਰਾਹੀਂ ਦੁਨੀਆ ਭਰ ਵਿਚ ਆਪਣੀ ਅਹਿਮ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਤਮੰਨਾ ਭਾਟੀਆ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੀ ਖੂਬਸੂਰਤੀ ਦਾ ਜਲਵਾ ਬਖੇਰ ਰਹੀ ਹੈ। ਉਂਝ ਤਾਂ ਤਮੰਨਾ ਸੋਸ਼ਲ ਮੀਡੀਆ 'ਤੇ ਸਿਰਫ ਆਪਣੇ ਫਿਲਮ ਦੇ ਪੋਸਟਰ ਸ਼ੇਅਰ ਕਰਦੀ ਰਹੀ ਪਰ ਪਿਛਲੇ ਕਾਫ਼ੀ ਸਮੇਂ ਤੋਂ ਉਹ ਆਪਣੀ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੀ ਹੈ। ਉਹ ਆਪਣੀ ਗਲੈਮਰਸ ਤਸਵੀਰਾਂ ਰਾਹੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਹਾਲ ਹੀ ਤਮੰਨਾ ਨੇ ਇੰਸਟਾਗਰਾਮ 'ਤੇ ਬੇਹੱਦ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਖੂਬਸੂਰਤੀ 'ਬਾਹੂਬਲੀ' ਦੀ ਲੁੱਕ ਤੋਂ ਵੀ ਜ਼ਿਆਦਾ ਵਧੀਆ ਲੱਗ ਰਹੀ ਹੈ। ਫੈਨਸ ਉਨ੍ਹਾਂ ਦੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
PunjabKesari
ਤਮੰਨਾ ਦੀ ਇਹ ਤਸਵੀਰ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਤਸਵੀਰ 'ਤੇ ਤਮੰਨਾ ਨੂੰ ਵਿਆਹ ਦੇ ਪ੍ਰਪੋਜਲ ਵੀ ਆ ਰਹੇ ਹਨ। abh8304 ਨਾਮ ਦੇ ਯੂਜ਼ਰ ਨੇ ਲਿਖਿਆ ..Will you marry me
PunjabKesari

ਦੋ ਦਿਨ ਪਹਿਲਾਂ ਹੀ ਤੰਮਨਾ Breast Cancer awareness carnival ਦੇ ਇਵੈਂਟ ਵਿਚ ਸ਼ਾਮਿਲ ਹੋਈ ਸੀ। ਉਸ ਸਮੇਂ ਉਨ੍ਹਾਂ ਨੇ ਖੁਦ ਨੂੰ ਇਸ ਸਟਾਈਲਿਸ਼ ਅੰਦਾਜ਼ ਵਿਚ ਕੈਰੀ ਕੀਤਾ ਸੀ। ਲਿਹਾਜਾ ਉਨ੍ਹਾਂ ਨੇ ਫੈਨਸ ਨੂੰ ਆਪਣੀ ਇਸ ਵੱਖਰੀ ਲੁੱਕ ਨਾਲ ਵੀ ਕਾਇਲ ਕੀਤਾ।

PunjabKesari
ਤਮੰਨਾ ਨੇ ਹਾਲ ਹੀ aza fashions ਲਈ ਫੋਟੋਸ਼ੂਟ ਕਰਵਾਇਆ ਹੈ। ਲਾਈਟ ਮੇਕਅੱਪ ਵਿਚ ਤੰਮਨਾ ਕਾਫ਼ੀ ਅਟਰੈਕਟਿਵ ਲੱਗ ਰਹੀ ਹੈ।

PunjabKesari
ਸਟਾਰ ਪਲੱਸ ਦੇ ਇਕ ਪ੍ਰੋਗਰਾਮ ਵਿਚ ਯੈਲੋ ਡਰੈੱਸ 'ਚ ਪੁੱਜੀ ਤਮੰਨਾ ਦਾ ਇਹ ਲੁੱਕ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 10 ਮਾਰਚ ਨੂੰ ਪੋਸਟ ਕੀਤੀ ਗਈ ਇਸ ਤਸਵੀਰ 'ਤੇ ਹੁਣ ਤੱਕ 248,889 ਲਾਈਕ ਆ ਚੁੱਕੇ ਹਨ।

PunjabKesari
ਫੇਅਰ ਪਰੋ 2018 ਪ੍ਰੈੱਸ ਮੀਟ ਦੌਰਾਨ ਤਮੰਨਾ ਦਾ ਰੈੱਡ ਲੁੱਕ ਵੀ ਕਾਫ਼ੀ ਅਟਰੈਕਟਿਵ ਸੀ।

PunjabKesari
ਕੁਝ ਸਮੇਂ ਪਹਿਲਾਂ ਹੀ ਤਮੰਨਾ ਨੇ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਉਹ ਸਕੂਟਰ ਚਲਾ ਰਹੀ ਹੈ ਅਤੇ ਉਨ੍ਹਾਂ ਦੇ ਪਿੱਛੇ ਇਕ ਮੁੰਡਾ ਬੈਠਾ ਹੋਇਆ ਹੈ। ਦੱਸ ਦਈਏ ਕਿ ਇਹ ਪੋਸਟਰ ਤਮੰਨਾ ਦੀ ਆਉਣ ਵਾਲੀ ਫਿਲਮ kanne kalaimaane ਦਾ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News