ਵਿਰਾਟ ਨਾਲ ਡੇਟਿੰਗ ਦੀਆਂ ਖਬਰਾਂ 'ਤੇ ਖੁੱਲ੍ਹ ਕੇ ਬੋਲੀ ਤਮੰਨਾ, ਦੱਸੇ ਸਾਰੇ ਰਾਜ਼

3/4/2019 2:06:38 PM

ਮੁੰਬਈ (ਬਿਊਰੋ) — ਅਕਸਰ ਹੀ ਫਿਲਮ ਇੰਡਸਟਰੀ 'ਚ ਸੈਲੀਬ੍ਰਿਟੀਜ਼ ਦਾ ਨਾਂ ਕਿਸੇ ਨਾ ਕਿਸੇ ਵਿਅਕਤੀ ਨਾਲ ਜੁੜਦਾ ਰਹਿੰਦਾ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਦਾ ਨਾਂ ਵਿਆਹ ਤੋਂ ਪਹਿਲਾਂ ਕਈ ਐਕਟਰੈੱਸ ਨਾਲ ਜੁੜਿਆ ਸੀ। ਇਸ ਲਿਸਟ 'ਚ ਹਿੰਦੀ, ਤਮਿਲ ਤੇ ਤੇਲਗੂ ਫਿਲਮ ਇੰਡਸਟਰੀ ਦੀਆਂ ਕਈ ਵੱਡੀਆਂ ਅਭਿਨੇਤਰੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ 'ਚੋਂ ਇਕ ਨਾਂ ਤਮੰਨਾ ਭਾਟੀਆ ਦਾ ਵੀ ਹੈ। 

PunjabKesari

ਤਮੰਨਾ ਨੇ ਵਿਰਾਟ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਤੋੜੀ ਚੁੱਪੀ

ਦੱਸ ਦਈਏ ਕਿ ਅਦਾਕਾਰਾ ਤਮੰਨਾ ਤੇ ਵਿਰਾਟ ਕੋਹਲੀ ਨੇ ਸਾਲ 2012 'ਚ ਇਕ ਮੋਬਾਈਲ ਫੋਨ ਦੇ ਇਸ਼ਤਿਹਾਰ 'ਚ ਇਕੱਠੇ ਕੰਮ ਕੀਤਾ ਸੀ। ਇਸ ਦੇ ਬਾਅਦ ਕੋਹਲੀ ਤੇ ਤਮੰਨਾ ਦੇ ਅਫੇਅਰ ਦੀਅੰ ਖਬਰਾਂ ਅੱਗ ਵਾਂਗ ਫੈਲਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਦੋਵਾਂ 'ਚੋਂ ਕਿਸੇ ਇਕ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਪਰ ਕਈ ਸਾਲਾਂ ਬਾਅਦ ਹੁਣ ਤਮੰਨਾ ਨੇ ਮੀਡੀਆ ਸਾਹਮਣੇ ਖੁੱਲ੍ਹ ਕੇ ਇਸ ਬਾਰੇ ਗੱਲ ਕੀਤੀ ਹੈ।

PunjabKesari

ਡੇਟਿੰਗ ਦੀਆਂ ਅਫਵਾਹਾਂ ਨੂੰ ਤਮੰਨਾ ਨੇ ਕੀਤਾ ਖਾਰਜ

ਵਿਰਾਟ ਕੋਹਲੀ ਨਾਲ ਡੇਟਿੰਗ ਦੀਆਂ ਝੂਠੀਆਂ ਅਫਵਾਹਾਂ ਬਾਰੇ ਸਫਾਈ ਦਿੰਦੇ ਹੋਏ ਤਮੰਨਾ ਨੇ ਕਿਹਾ, ''ਉਸ ਐਡ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਮੈਂ ਕਦੇ ਵਿਰਾਟ ਨੂੰ ਨਹੀਂ ਮਿਲੀ ਅਤੇ ਨਾ ਹੀ ਸਾਡੇ 'ਚ ਕਦੇ ਵੀ ਕੋਈ ਗੱਲਬਾਤ ਹੋਈ। ਇਸ ਤੋਂ ਇਲਾਵਾ ਤਮੰਨਾ ਨੇ ਕਿਹਾ,ਉਸ ਐਡ ਸ਼ੂਟ ਦੌਰਾਨ ਅਸੀਂ ਦੋਵਾਂ ਨੇ ਇਕ-ਦੂਜੇ ਨੂੰ 4 ਸ਼ਬਦ ਆਖੇ ਹੋਣਗੇ। ਇਸ ਬਿਆਨ ਦੌਰਾਨ ਉਸ ਨੇ ਵਿਰਾਟ ਦੀ ਤਾਰੀਫ ਵੀ ਕੀਤੀ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News