ਕ੍ਰੇਨ ਕ੍ਰੈਸ਼ ਹਾਦਸਾ : ਕਮਲ ਹਾਸਨ ਤੇ ਡਾਇਰੈਕਟਰ ਸ਼ੰਕਰ ਖਿਲਾਫ ਮਾਮਲਾ ਦਰਜ

2/22/2020 3:52:36 PM

ਮੁੰਬਈ (ਬਿਊਰੋ) — 2 ਦਿਨ ਪਹਿਲਾਂ ਚੇਨਾਈ 'ਚ 'ਇੰਡੀਅਨ 2' ਦੀ ਸ਼ੂਟਿੰਗ ਦੌਰਾਨ ਕ੍ਰੇਨ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ 10 ਲੋਕ ਜ਼ਖਮੀ ਹੋ ਗਏ ਸਨ। ਇਸ ਹਾਦਸੇ ਤੋਂ ਬਾਅਦ ਤਮਿਲਨਾਡੂ ਪੁਲਸ ਨੇ ਕਮਲ ਹਾਸਨ ਤੇ ਡਾਇਰੈਕਟਰ ਸ਼ੰਕਰ ਖਿਲਾਫ ਸੰਮਨ ਜਾਰੀ ਕੀਤਾ ਹੈ। ਪੁਲਸ ਨੇ ਇਨ੍ਹਾਂ ਤੋਂ ਇਲਾਵਾ ਲਾਇਫਾ ਪ੍ਰੋਡਕਸ਼ਨ ਖਿਲਾਫ ਵੀ ਆਈ. ਪੀ. ਸੀ. ਦੀ ਧਾਰਾ 287, 337 ਤੇ 304ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਹਾਦਸੇ ਦੌਰਾਨ ਸ਼੍ਰੀਕ੍ਰਿਸ਼ਣ, ਮਧੁ ਤੇ ਚੰਦਰਨ ਨਾਂ ਦੇ ਲੋਕਾਂ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਸੀ।
ਹਾਦਸੇ ਸਮੇਂ ਕਮਲ ਹਾਸਨ, ਕਾਜਲ ਅਗਰਵਾਲ ਦੋਵੇਂ ਉਸੇ ਟੈਂਟ 'ਚ ਸਨ, ਜਿਥੇ ਕ੍ਰੇਨ ਡਿੱਗੀ ਸੀ। ਕਮਲ ਹਾਸਨ ਨੇ ਕਿਹਾ, ''ਇਹ ਘਟਨਾ ਸਾਫ ਕਰਦੀ ਹੈ ਕਿ ਮਨੋਰੰਜਨ ਜਗਤ 'ਚ ਕੰਮ ਕਰ ਰਹੇ ਲੋਕਾਂ ਦੀ ਸੁਰੱਖਿਆ 'ਤੇ ਹਾਲੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ। ਮੈਂ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀ ਕਿ ਇਕ ਇੰਡਸਟਰੀ ਦੇ ਤੌਰ 'ਤੇ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ ਪਰ ਨਿੱਜੀ ਤੌਰ 'ਤੇ ਬੇਹੱਦ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ ਕਿ ਜੋ ਲੋਕ ਕਰੋੜਾਂ ਦੀ ਲਾਗਤ 'ਚ ਬਣਨ ਵਾਲੀ ਫਿਲਮ ਲਈ ਕੰਮ ਕਰ ਰਹੇ ਹੁੰਦੇ ਹਨ, ਉਨ੍ਹਾਂ ਨੂੰ ਅਸੀਂ ਪੂਰੀ ਸੁਰੱਖਿਆ ਵੀ ਮੁਹੱਈਆ ਨਹੀਂ ਕਰਵਾ ਪਾਉਂਦੇ।'' ਇਸ ਤੋਂ ਬਾਅਦ ਕਮਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ।

ਜ਼ਿਕਰਯੋਗ ਹੈ ਕਿ ਇਹ ਹਾਦਸਾ ਚੇਨਈ ਦੇ ਈ. ਵੀ. ਪੀ. ਸਟੂਡੀਓ 'ਚ ਕ੍ਰੇਨ ਕ੍ਰੈਸ਼ ਦੇ ਚਲਦੇ ਵਾਪਰਿਆ ਹੈ। ਇਸ ਹਾਦਸੇ 'ਚ ਫਿਲਮ ਨਾਲ ਜੁੜੇ 3 ਲੋਕਾਂ ਦੀ ਮੌਤ ਹੋ ਗਈ।|ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਫਿਲਮ 'ਇੰਡੀਅਨ 2' ਦੀ ਸ਼ੂਟਿੰਗ ਈ. ਵੀ. ਪੀ. ਅਸਟੇਟ ਸਪਾਟ 'ਤੇ ਚੱਲ ਰਹੀ ਸੀ। ਇਹ ਹਾਦਸਾ 19 ਫਰਵਰੀ ਰਾਤ ਕਰੀਬ 9.30 ਵਜੇ ਵਾਪਰਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News