ਅਦਾਕਾਰਾ ਤਨਾਜ਼ ਤੇ ਬਖਤਿਆਰ ਦੇ ਘਰ ਲੱਗੀ ਭਿਆਨਕ ਅੱਗ

4/2/2019 4:36:01 PM

ਦਿੱਲੀ (ਬਿਊਰੋ) — ਟੀ. ਵੀ. ਅਦਾਕਾਰਾ ਤਨਾਜ਼ ਅਤੇ ਬਖਤਿਆਰ ਲਈ ਅਪ੍ਰੈਲ  ਫੂਲ ਡੇ ਪ੍ਰੇਸ਼ਾਨੀਆਂ ਭਰਿਆ ਰਿਹਾ ਪਰ ਸਭ ਤੋਂ ਅਜੀਬ ਗੱਲ ਇਹ ਹੋਈ ਕਿ ਜਦੋਂ ਆਪਣੇ ਨਾਲ ਹੋਏ ਹਾਦਸੇ ਬਾਰੇ 'ਚ ਲੋਕਾਂ ਨੂੰ ਦੱਸਿਆ ਤਾਂ ਸਾਰਿਆਂ ਨੇ ਅਪ੍ਰੈਲ ਫੂਲ ਸਮਝ ਕੇ ਯਕੀਨ ਹੀ ਨਹੀਂ ਕੀਤਾ। ਹੋਇਆ ਇੰਝ ਕੀ ਤਨਾਜ਼ ਅਤੇ ਬਖਤਿਆਰ ਦੇ ਘਰ ਇਕ ਅਪ੍ਰੈਲ ਨੂੰ ਅੱਗ ਲੱਗੀ ਸੀ ਪਰ ਪਰਿਵਾਰ ਦੇ ਦੂਜੇ ਮੈਂਬਰ ਅਪ੍ਰੈਲ ਫੂਲ ਦਾ ਮਜ਼ਾਕ ਸਮਝ ਕੇ ਦਰਦ ਵੰਡਣ ਦੀ ਬਜਾਏ ਹੱਸਦੇ ਨਜ਼ਰ ਆਏ। ਇਕ ਇੰਟਰਵਿਊ 'ਚ ਤਨਾਜ਼ ਬਖਤਿਆਰ ਤੇ ਮੈਂ ਕਮਰੇ 'ਚ ਸੋ ਰਹੇ ਸੀ। ਉਦੋਂ ਬੱਚਿਆਂ ਦੇ ਕਮਰੇ 'ਚ ਮੌਜ਼ੂਦ ਘਰ 'ਚ ਕੰਮ ਕਰਨ ਵਾਲੇ ਇਕ ਵਿਅਕਤੀ ਦੇ ਜੋਰ ਨਾਲ ਚੀਕਣ ਦੀਆਂ ਚੀਕਾਂ ਸੁਣੀਆਂ। ਮੈਂ ਬਖਤਿਆਰ ਨੂੰ ਕਿਹਾ ਦੇਖੋ ਕੀ ਹੋਇਆ, ਜਦੋਂ ਉਹ ਦੇਖ ਦੇ ਪਰਤੇ ਤਾਂ ਉਨ੍ਹਾਂ ਦੀ ਹਾਲਤ ਖਰਾਬ ਸੀ।

ਤਨਾਜ਼ ਨੇ ਦੱਸਿਆ, ਘਰ 'ਚ ਲੱਗੀ ਅੱਗ ਨੂੰ ਕੰਬਲ, ਕਿਚਨ 'ਚ ਵਰਤਣ ਵਾਲੀਆਂ ਨੈਪਕਿਨ ਨਾਲ ਬੁਝਾਉਣ 'ਚ ਗੁਆਂਢੀਆਂ ਨੇ ਮਦਦ ਕੀਤੀ। ਬਖਤਿਆਰ ਨੇ ਰਿਅਲ ਹੀਰੋ ਵਾਂਗ ਪੂਰੀ ਅੱਗ 'ਤੇ ਕਾਬੂ ਪਾਇਆ। ਸ਼ੁੱਕਰਗੁਜਾਰ ਪ੍ਰਮਾਤਮਾ ਦਾ, ਜੋ ਫਾਇਰ ਬਿਰਗੇਡ ਮੌਕੇ 'ਤੇ ਆ ਗਈ। ਪੂਰੀ ਅੱਗ 'ਤੇ ਤਕਰੀਬਨ 45 ਮਿੰਟ ਬਾਅਦ ਕਾਬੂ ਪਾਇਆ ਗਿਆ।'' ਤਨਾਜ਼ ਨੇ ਲੋਕਾਂ ਚੋਂ ਮਦਦ ਮੰਗੀ ਤਾਂ ਲੋਕਾਂ ਨੇ ਸਮਝਿਆ ਕਿ ਉਹ ਸਾਨੂੰ ਅਪ੍ਰੈਲ ਫੂਲ ਬਣਾ ਰਹੀ ਹੈ। ਇਸ ਕਰਕੇ ਲੋਕਾਂ ਨੇ ਉਸ ਦੀ ਕਿਸੇ ਵੀ ਗੱਲ 'ਤੇ ਇਤਬਾਰ ਨਾ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News