Box Office: ਉਮੀਦ ਤੋਂ ਕਿਤੇ ਅੱਗੇ ਨਿਕਲੀ ਅਜੈ ਦੀ ‘ਤਾਨਾਜੀ’

1/22/2020 9:18:21 AM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਅਜੈ ਦੇਵਗਨ ਤੇ ਸੈਫ ਅਲੀ ਖਾਨ ਸਟਾਰਰ ਫਿਲਮ 'ਤਾਨਾਜੀ' ਲਗਾਤਾਰ ਬਾਕਸ-ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਨੇ ਹੁਣ ਤੱਕ 175 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ ਰਿਲੀਜ਼ ਤੋਂ ਸਿਰਫ 11 ਦਿਨ ਅੰਦਰ 175 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਫਿਲਮ ਐਨਾਲੀਟੀਕਸ ਤਰਣ ਆਰਦਸ਼ ਮੁਤਾਬਕ ਫਿਲਮ ਨੇ ਸੋਮਵਾਰ ਯਾਨੀ 11ਵੇਂ ਦਿਨ 8.17 ਕਰੋੜ ਰੁਪਏ ਦੀ ਕਮਾਈ ਕੀਤੀ ਹੈ।


ਇਸ ਤੋਂ ਪਹਿਲਾਂ ਫਿਲਮ ਨੇ 10ਵੇਂ ਦਿਨ ਯਾਨੀ ਐਤਵਾਰ ਨੂੰ 22.12 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਫਿਲਮ ਨੇ ਦੂਜੇ ਸ਼ੁੱਕਰਵਾਰ ਨੂੰ 10.06 ਕਰੋੜ ਤੇ ਸ਼ਨੀਵਾਰ ਨੂੰ 16.36 ਕਰੋੜ ਰੁਪਏ ਦਾ ਵਪਾਰ ਕੀਤਾ ਸੀ। ਹੁਣ 11ਵੇਂ ਦਿਨ ਫਿਲਮ ਦੀ ਕੁੱਲ ਕਮਾਈ 175.62 ਕਰੋੜ ਰੁਪਏ ਤਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 'ਤਾਨਾਜੀ' ਦੇ ਨਾਲ ਅਜੈ ਨੇ ਆਪਣੇ ਕਰੀਅਰ ਦੀ 100 ਫ਼ਿਲਮਾਂ ਪੂਰੀਆਂ ਕਰ ਲਈਆਂ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News