ਅਜੇ ਦੇਵਗਨ ਦੇ ਕਰੀਅਰ ਦੀ ਸੈਂਚੁਰੀ ਹੈ ‘ਤਾਨਾਜੀ’

11/19/2019 8:52:39 AM

ਮੁੰਬਈ(ਬਿਊਰੋ)- ਅਜੇ ਦੇਵਗਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਤਾਨਾਜੀ : ਦਿ ਅਨਸੰਗ ਵਾਰੀਅਰ’ ਆਪÎਣੀ ਪਹਿਲੀ ਦਿੱਖ ਤੋਂ ਹੀ ਚਰਚਾਵਾਂ ਵਿਚ ਆਈ ਹੋਈ ਹੈ। ਇਹ ਫਿਲਮ 17ਵੀਂ ਸਦੀ ਦੀ ਇਕ ²ਸ਼ਖਸੀਅਤ ’ਤੇ ਆਧਾਰਿਤ ਹੈ। ਇਸ ਵਿਚ ਸੂਬੇਦਾਰ ਤਾਨਾਜੀ ਮਾਲੂਸਰੇ ਦੀ ਜ਼ਿੰਦਗੀ ਨੂੰ ਪਰਦੇ 'ਤੇ ਉਤਾਰਿਆ ਗਿਆ ਹੈ। ਇਹ ਫਿਲਮ ਦਿਮਾਗ ਅਤੇ ਇਰਾਦੇ ਦੀ ਸ਼ਕਤੀ ਦੇ ਵਿਚਕਾਰ ਦੀ ਲੜਾਈ ਹੈ। ਇਸ ਫਿਲਮ ਵਿਚ ਅਜੇ ਤਾਨਾਜੀ ਮਾਲੂਸਰੇ ਦੀ ਭੂਮਿਕਾ ਨਿਭਾ ਰਹੇ ਹਨ। ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ 3-ਡੀ ਵਿਚ ਰਿਲੀਜ਼ ਕੀਤੀ ਜਾਵੇਗੀ। ਓਮ ਰਾਊਤ ਵਲੋਂ ਨਿਰਦੇਸ਼ਤ ਇਸ ਫਿਲਮ ਦੇ ਪ੍ਰੋਡਿਊਸਰ ਅਜੇ ਦੇਵਗਨ ਫਿਲਮਜ਼ ਅਤੇ ਟੀ ਸੀਰੀਜ਼ ਭੂਸ਼ਨ ਕੁਮਾਰ ਹਨ। ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਹੋ ਰਿਹਾ ਹੈ। ਫਿਲਮ 10 ਜਨਵਰੀ 2020 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਇਸ ਫਿਲਮ ਵਿਚ ਅਜੇ ਦੇਵਗਨ ਅਤੇ ਕਾਜੋਲ ਦੀ ਜੋੜੀ ਇਕ ਵਾਰ ਫਿਰ ਲੋਕਾਂ ਨੂੰ ਦਿਖਾਈ ਦੇਵੇਗੀ। ਫਿਲਮ ਵਿਚ ਕਾਜੋਲ ਤਾਨਾਜੀ ਮਾਲੂਸਰੇ ਦੀ ਪਤਨੀ ਸਾਵਿੱਤਰੀ ਬਾਈ ਮਾਲੂਸਰੇ ਦਾ ਕਿਰਦਾਰ ਨਿਭਾ ਰਹੀ ਹੈ। ਹਾਲ ਹੀ ਵਿਚ ਫਿਲਮ ਤੋਂ ਕਾਜੋਲ ਦੀ ਪਹਿਲੀ ਦਿੱਖ ਸਾਹਮਣੇ ਆਈ, ਜਿਸ ਵਿਚ ਉਹ ਮਰਾਠੀ ਦਿੱਖ ਵਿਚ ਨਜ਼ਰ ਆਈ। ਇਸ ਤੋਂ ਪਹਿਲਾਂ ਇਹ ਖੂਬਸੂਰਤ ਜੋੜੀ ਸਾਲ 2008 ਵਿਚ ਫਿਲਮ 'ਯੂ ਮੀ ਔਰ ਹਮ' ਵਿਚ ਨਜ਼ਰ ਆਈ ਸੀ।

ਕਾਜੋਲ ਦੇ ਨਾਲ-ਨਾਲ ਫਿਲਮ ਵਿਚ ਸੈਫ ਅਲੀ ਖਾਨ ਵੀ ਮੁਖ ਕਿਰਦਾਰਾਂ ਵਿਚ ਨਜ਼ਰ ਆ ਰਹੇ ਹਨ। ਸੈਫ ਅਲੀ ਇਸ ਫਿਲਮ ਵਿਚ ਰਾਜਪੂਤ ਅਧਿਕਾਰੀ ਉਦੈਭਾਨ ਰਾਠੌਰ ਦਾ ਕਿਰਦਾਰ ਨਿਭਾ ਰਹੇ ਹਨ। ਹਾਲ ਹੀ ਵਿਚ ਜਾਰੀ ਕੀਤੇ ਗਏ ਇਕ ਪੋਸਟਰ ਵਿਚ ਸੈਫ ਅਲੀ ਦੀ ਡਰਾਉਣੀ ਦਿੱਖ ਦੇਖਣ ਨੂੰ ਮਿਲੀ। ਲੰਬੇ ਸਮੇਂ ਬਾਅਦ ਇਕ ਵਾਰ ਫਿਰ ਅਜੇ ਦੇਵਗਨ ਅਤੇ ਸੈਫ ਅਲੀ ਖਾਨ ਦੀ ਜੋੜੀ ਪਰਦੇ 'ਤੇ ਦਿਸੇਗੀ। ਇਸ ਤੋਂ ਪਹਿਲਾਂ ਇਹ ਦੋਵੇਂ ਕਲਾਕਾਰ ਫਿਲਮ 'ਕੱਚੇ ਧਾਗੇ,' 'ਓਮਕਾਰਾ' ਅਤੇ 'ਐੱਲ. ਓ. ਸੀ.' ਵਿਚ ਇਕੱਠੇ ਨਜ਼ਰ ਆ ਚੁੱਕੇ ਹਨ। ਫਿਲਮ 'ਤਾਨਾਜੀ' ਨਾਲ ਅਜੇ ਦੇਵਗਨ ਆਪਣੇ ਫਿਲਮ ਕਰੀਅਰ ਵਿਚ ਸੈਂਚੁਰੀ ਪੂਰੀ ਕਰਨ ਜਾ ਰਹੇ ਹਨ।

ਹਾਂ ਜੀ, ਇਹ ਫਿਲਮ ਅਜੇ ਦੇਵਗਨ ਦੀ 100ਵੀਂ ਫਿਲਮ ਹੈ। ਆਉਣ ਵਾਲੇ ਸਮੇਂ ਵਿਚ ਅਜੇ ਦੇਵਗਨ ਕਈ ਹੋਰ ਅਣਗੌਲੇ ਹੀਰੋਜ਼ ਬਾਰੇ ਬਣੀਆਂ ਫਿਲਮਾਂ ਵਿਚ ਦਿਸਣ ਵਾਲੇ ਹਨ, ਜਿਸ ਦੀ ਸ਼ੁਰੂਆਤ ਇਹ 'ਤਾਨਾਜੀ' ਨਾਲ ਕਰ ਦਿੱਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News