'ਤਾਨਾਜੀ' ਨੇ 15 ਦਿਨਾਂ 'ਚ ਮਾਰੀ 200 ਕਰੋੜ ਕਲੱਬ 'ਚ ਐਂਟਰੀ, ਬਣਾਇਆ ਖਾਸ ਰਿਕਾਰਡ

1/25/2020 3:27:48 PM

ਮੁੰਬਈ (ਬਿਊਰੋ) : ਬਾਲੀਵੁੱਡ ਸਟਾਰ ਅਜੈ ਦੇਵਗਨ ਦੀ 100ਵੀਂ ਰਿਲੀਜ਼ ਫਿਲਮ 'ਤਾਨਾਜੀ' ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਲਗਾਤਾਰ ਨਵੇਂ ਰਿਕਾਰਡ ਕਾਈਮ ਕਰ ਰਹੀ ਹੈ। ਫਿਲਮ ਨੇ ਪਹਿਲਾਂ 100 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਬਾਅਦ 'ਚ ਫਿਲਮ ਨੇ 200 ਕਰੋੜ ਰੁਪਏ ਦਾ ਆਂਕੜਾ ਵੀ ਪਾਰ ਕਰ ਲਿਆ। ਆਪਣੇ ਇੰਨੇ ਵੱਡੇ ਫਿਲਮੀ ਸਫਰ 'ਚ ਅਜੈ ਦੇਵਗਨ ਨੇ ਇਕ ਟ੍ਰੈਂਡ ਹਮੇਸ਼ਾ ਕਾਈਮ ਰੱਖਿਆ ਹੈ ਅਤੇ ਉਹ ਹੈ ਆਪਣੀਆਂ ਫਿਲਮਾਂ ਦਾ ਜ਼ਿਆਦਾ ਪ੍ਰਮੋਸ਼ਨ ਨਹੀਂ ਕਰਦੇ। ਅਜਿਹਾ ਨਹੀਂ ਕਿ ਉਹ ਪ੍ਰਮੋਸ਼ਨ ਬਿਲਕੁਲ ਨਹੀਂ ਕਰਦੇ ਪਰ ਉਹ ਅੱਜ ਦੇ ਸਮੇਂ 'ਚ ਪ੍ਰਮੋਸ਼ਨ ਦੀ ਦੌੜ 'ਚ ਘੱਟ ਹੀ ਦੌੜਦੇ ਨਜ਼ਰ ਆਉਂਦੇ ਹਨ, ਜਿਸ ਦੇ ਬਾਅਦ ਵੀ ਉਨ੍ਹਾਂ ਦੀਆਂ ਫਿਲਮਾਂ ਲਗਾਤਾਰ ਟਰੈਂਡ ਕਰਦੀਆਂ ਹਨ। ਇਕ ਤੋਂ ਬਾਅਦ ਇਕ ਉਨ੍ਹਾਂ ਦੀਆਂ ਫਿਲਮਾਂ ਦੀ ਕਮਾਈ ਦੇ ਨਵੇਂ ਰਿਕਾਰਡ ਬਣਦੇ ਹਨ। ਇਸ ਰਿਪੋਰਟ 'ਚ ਅੱਗੇ ਪੜ੍ਹਦੇ ਹਾਂ ਬਾਕਸ ਆਫਿਸ 'ਤੇ ਕਮਾਲ ਕਰ ਚੁੱਕਿਆਂ ਉਨ੍ਹਾਂ ਦੀਆਂ ਫਿਲਮਾਂ ਬਾਰੇ:-


ਅਜੈ ਦੇਵਗਨ ਦੀਆਂ ਜ਼ਿਆਦਾ ਫਿਲਮਾਂ ਨੂੰ ਇਸ ਕਲੱਬ 'ਚ ਸ਼ਾਮਲ ਨਹੀਂ ਕੀਤਾ ਜਾ ਸਕਿਆ। ਇਸ ਕਲੱਬ 'ਚ ਅਜੈ ਦੀ 2 ਫ਼ਿਲਮਾਂ ਹੀ ਐਂਟਰੀ ਕਰ ਸਕੀਆਂ ਹਨ। ਇਸ ਆਂਕੜੇ ਨੂੰ ਛੂਹਣ ਵਾਲੀ ਅਜੈ ਦੇਵਗਨ ਦੀ ਪਹਿਲੀ ਫਿਲਮ 2017 'ਚ 'ਗੋਲਮਾਲ ਅਗੇਨ' ਸੀ, ਜਿਸ ਨੇ 205.70 ਕਰੋੜ ਰੁਪਏ ਦੀ ਕੀਤੀ ਸੀ। ਇਸ ਕਲੱਬ 'ਚ ਐਂਟਰੀ ਕਰਨ ਵਾਲੀ ਅਜੈ ਦੇਵਗਨ ਦੀ ਦੂਜੀ ਫਿਲਮ 'ਤਾਨਾਜੀ - ਦਿ ਅਨਸੰਗ ਵਾਰੀਅਰ' ਹੈ। ਇਹ ਫਿਲਮ ਨੇ 15 ਦਿਨਾਂ 'ਚ ਇਹ ਆਂਕੜਾ ਪਾਰ ਕਰ ਲਿਆ। ਫਿਲਮ ਨੇ ਹੁਣ ਤੱਕ 202 ਕਰੋੜ ਦੀ ਕਮਾਈ ਕੀਤੀ ਹੈ।

101 ਵੀਂ ਫਿਲਮ ਦੀ ਵੀ ਕੀਤੀ ਸ਼ੁਰੂਆਤ
ਅਜੈ ਦੇਵਗਵ ਨੇ ਆਪਣੀ 101 ਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਅਜੈ ਦੇਵਗਨ ਨੇ ਐਸਐਸ ਰਾਜਾਮੌਲੀ ਦੇ ਮੈਗਨਮ ਓਪਸ 'ਆਰ. ਆਰ. ਆਰ' ਦੀ ਸ਼ੂਟਿੰਗ ਸ਼ੁਰੂ ਕੀਤੀ। ਅਜੈ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨੂੰ ਦਿੱਤੀ। ਅਜੇ ਦੇਵਗਨ ਨੇ ਇਕ ਟਵੀਟ ਨੂੰ ਰਿਟਵੀਟ ਕਰਦਿਆਂ ਕਿਹਾ ਕਿ ਉਹ ਰਾਜਮੌਲੀ ਨਾਲ ਕੰਮ ਕਰਕੇ ਬਹੁਤ ਖੁਸ਼ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News