ਤਨਿਸ਼ ਕੌਰ ਦਾ ਨਵਾਂ ਸਿੰਗਲ ਟਰੈਕ ''ਮਿਲਾਨ'' ਰਿਲੀਜ਼ (ਵੀਡੀਓ)

3/27/2019 11:07:58 AM

ਜਲੰਧਰ (ਬਿਊਰੋ) — ਅਨੇਕਾਂ ਸੁਪਰ ਹਿੱਟ ਸਿੰਗਲ ਟਰੈਕਾਂ ਨਾਲ ਚਰਚਾ 'ਚ ਆਉਣ ਵਾਲੀ ਪੰਜਾਬੀ ਗਾਇਕਾ ਤਨਿਸ਼ ਕੌਰ ਆਪਣੇ ਨਵੇਂ ਗੀਤ 'ਮਿਲਾਨ' ਨਾਲ ਦਰਸ਼ਕਾਂ ਦੀ ਕਚਿਹਰੀ 'ਚ ਹਾਜ਼ਰ ਹੋਈ ਹੈ। ਬੀਤੇ ਦਿਨੀਂ ਤਨਿਸ਼ ਕੌਰ ਦਾ ਨਵਾਂ ਸਿੰਗਲ ਟਰੈਕ 'ਮਿਲਾਨ' ਰਿਲੀਜ਼ ਹੋਇਆ ਹੈ, ਜਿਸ ਦੇ ਪੇਸ਼ਕਾਰ ਜਸਵੀਰ ਪਾਲ ਸਿੰਘ ਹਨ। ਦੱਸ ਦਈਏ ਕਿ ਤਨਿਸ਼ ਕੌਰ ਦੇ ਗੀਤ 'ਮਿਲਾਨ' ਨੂੰ ਜੱਸ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਤਨਿਸ਼ ਕੌਰ ਦੇ ਗੀਤ 'ਮਿਲਾਨ' ਦਾ ਮਿਊਜ਼ਿਕ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ। 'ਮਿਲਾਨ' ਗੀਤ ਨੂੰ ਸਿੰਘ ਜੀਤ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਗੋਆ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News