ਬਾਲੀਵੁੱਡ ਅਭਿਨੇਤਰੀ ਤਨੂਜਾ ਹਸਪਤਾਲ ’ਚ ਦਾਖਲ, ਹੋਵੇਗਾ ਆਪ੍ਰੇਸ਼ਨ

5/30/2019 9:20:37 AM

ਮੁੰਬਈ (ਭਾਸ਼ਾ)- ਬਾਲੀਵੁੱਡ ਦੀ ਬੀਤੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਤਨੂਜਾ ਨੂੰ ਬੁੱਧਵਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਡਾਈਵਰਟੀਕਿਊਲਿਟਸ ਨਾਂ ਦੀ ਬੀਮਾਰੀ ਦੇ ਇਲਾਜ ਲਈ ਆਪ੍ਰੇਸ਼ਨ ਹੋਵੇਗਾ। ਤਨੂਜਾ (75) ਨੂੰ ਸ਼ਹਿਰ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਨੇ ਮੀਡੀਆ ਏਜੰਸੀ ਨੂੰ ਦੱਸਿਆ ਕਿ ਅਭਿਨੇਤਰੀ ਦਾ ਡਾਈਵਰਟੀਕਿਊਲਿਟਸ ਦਾ ਆਪ੍ਰੇਸ਼ਨ ਕੀਤਾ ਜਾਵੇਗਾ।
PunjabKesari
ਇਸ ਬੀਮਾਰੀ 'ਚ ਪਾਚਨ ਤੰਤਰ ਦੇ ਛੋਟੇ ਪਾਊਚਾਂ 'ਚ ਸੋਜ ਹੋ ਜਾਂਦੀ ਹੈ। ਤਨੂਜਾ ਦੀ ਧੀ ਅਭਿਨੇਤਰੀ ਕਾਜੋਲ ਹਸਪਤਾਲ ਵਿਚ ਆਪਣੀ ਮਾਂ ਦਾ ਹਾਲ-ਚਾਲ ਪੁੱਛਣ ਆਈ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਕਾਜੋਲ ਦੇ ਸੋਹਰੇ ਵੀਰੂ ਦੇਵਗਨ ਦਾ ਦਿਹਾਂਤ ਹੋਇਆ ਸੀ। ਤਨੂਜਾ ਨੇ 'ਹਾਥੀ ਮੇਰੇ ਸਾਥੀ', 'ਦੋ ਚੋਰ' ਤੋਂ ਇਲਾਵਾ ਕਈ ਮਸ਼ਹੂਰ ਫਿਲਮਾਂ ਵਿਚ ਕੰਮ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News