ਨਾਨਾ ਪਾਟੇਕਰ ਨੂੰ ਕਲੀਨ ਚਿੱਟ ਦੇਣ ਦਾ ਤਨੂਸ਼੍ਰੀ ਨੇ ਕੀਤਾ ਵਿਰੋਧ

12/6/2019 9:02:39 AM

ਮੁੰਬਈ (ਭਾਸ਼ਾ) – ਬਾਲੀਵੁੱਡ ਅਭਿਨੇਤਰੀ ਤਨੂਸ਼੍ਰੀ ਦੱਤਾ ਨੇ ਅਭਿਨੇਤਾ ਨਾਨਾ ਪਾਟੇਕਰ ਖਿਲਾਫ ਦਾਖਲ ਛੇੜਛਾੜ ਦੀ ਸ਼ਿਕਾਇਤ ਸਬੰਧੀ ਪੁਲਸ ਵਲੋਂ ਦਾਇਰ ‘ਬੀ ਸਮਰੀ’ ਰਿਪੋਰਟ ਦਾ ਵਿਰੋਧ ਕਰਦੇ ਹੋਏ ਵੀਰਵਾਰ ਨੂੰ ਇਥੋਂ ਦੀ ਇਕ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ। ਪੁਲਸ ਨੂੰ ਜਦੋਂ ਦੋਸ਼-ਪੱਤਰ ਦਾਖਲ ਕਰਨ ਲਈ ਕੋਈ ਸਬੂਤ ਨਹੀਂ ਮਿਲਦਾ ਤਾਂ ਉਹ ਅਦਾਲਤ ਸਾਹਮਣੇ ‘ਬੀ ਸਮਰੀ’ ਰਿਪੋਰਟ ਪੇਸ਼ ਕਰਦੀ ਹੈ। ਤਨੂਸ਼੍ਰੀ ਨੇ ਅਕਤੂਬਰ 2018 ਵਿਚ ਅਭਿਨੇਤਾ ਨਾਨਾ ਪਾਟੇਕਰ ਖਿਲਾਫ 2008 ਵਿਚ ਫਿਲਮ ‘ਹਾਰਨ ਓਕੇ ਪਲੀਜ਼’ ਦੇ ਸੈੱਟ ’ਤੇ ਸ਼ੂਟਿੰਗ ਦੌਰਾਨ ਪ੍ਰੇਸ਼ਾਨ ਕਰਨ ਅਤੇ ਮਾੜਾ ਵਰਤਾਓ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਨਾਨਾ ਪਾਟੇਕਰ, ਕੋਰੀਓਗ੍ਰਾਫਰ ਗਣੇਸ਼ ਅਾਚਾਰੀਆ, ਨਿਰਮਾਤਾ ਸੰਮੀ ਸਿੱਦੀਕੀ ਅਤੇ ਡਾਇਰੈਕਟਰ ਰਾਕੇਸ਼ ਸਾਰੰਗ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਤਨੂਸ਼੍ਰੀ ਦੱਤਾ ਨੇ ਮੁੰਬਈ ਦੀ ਇਕ ਅਦਾਲਤ ’ਚ ਪੁਲਸ ਦੇ ਉਨ੍ਹਾਂ ਦਾਅਵਿਆਂ ਦਾ ਵਿਰੋਧ ਕੀਤਾ, ਜਿਨ੍ਹਾਂ ’ਚ ਉਸ ਨੇ ਨਾਨਾ ਪਾਟੇਕਰ ਦੇ ਖਿਲਾਫ ਦਰਜ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਕੋਈ ਸਬੂਤ ਨਾ ਮਿਲਣ ਦਾ ਦਾਅਵਾ ਕੀਤਾ ਸੀ। ਪਿਛਲੇ ਸਾਲ ਪਾਟੇਕਰ ਦੇ ਖਿਲਾਫ ਲਾਏ ਗਏ ਤਨੂਸ਼੍ਰੀ ਦੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਨਾਲ ਸੋਸ਼ਲ ਮੀਡੀਆ ’ਤੇ ਦੇਸ਼ ਪੱਧਰੀ ‘ਮੀ ਟੂ’ ਮੁਹਿੰਮ ਸ਼ੁਰੂ ਹੋ ਗਈ ਸੀ। ਅੰਧੇਰੀ ’ਚ ਇਕ ਮੈਟਰੋਪੋਲੀਟਨ ਜੱਜ ਦੇ ਸਾਹਮਣੇ 12 ਜੂਨ ਨੂੰ ਉਪਨਗਰ ਓਸ਼ਿਵਾਰਾ ਪੁਲਸ ਨੇ ‘ਬੀ ਸਮਰੀ’ ਰਿਪੋਰਟ ਦਰਜ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News