''ਗਲਵੱਕੜੀ'' ਦੀ ਰਿਲੀਜ਼ਿੰਗ ਡੇਟ ਦਾ ਹੋਇਆ ਐਲਾਨ, ਤਰਸੇਮ ਤੇ ਵਾਮੀਕਾ ਜੋੜੀ ਲੁੱਟੇਗੀ ਲੋਕਾਂ ਦੇ ਦਿਲ

11/6/2019 3:32:00 PM

ਜਲੰਧਰ (ਬਿਊਰੋ) — ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੇ ਗਾਇਕੀ 'ਚ ਤਾਂ ਆਪਣੀ ਸਰਦਾਰੀ ਕਾਇਮ ਕੀਤੀ ਹੈ ਅਤੇ ਨਾਲ ਹੀ ਸਿਨੇਮਾ 'ਤੇ ਵੀ ਹਰ ਵਾਰ ਕੁਝ ਨਾ ਕੁਝ ਵੱਖਰਾ ਲਿਆ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਤਰਸੇਮ ਜੱਸੜ ਦੀ ਮੋਸਟ ਅਵੇਟਡ ਫਿਲਮ 'ਗਲਵੱਕੜੀ', ਜਿਸ ਦਾ ਐਲਾਨ ਪਿਛਲੇ ਦਿਨੀਂ ਹੋਇਆ ਸੀ। ਇਸ ਫਿਲਮ 'ਚ ਵਾਮੀਕਾ ਗੱਬੀ ਨਾਲ ਤਰਸੇਮ ਜੱਸੜ ਸਕ੍ਰੀਨ ਸਾਂਝੀ ਕਰਨ ਵਾਲੇ ਹਨ। ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਇਹ ਫਿਲਮ ਅਗਲੇ ਸਾਲ 3 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਪਹਿਲੀ ਵਾਰ ਹੈ ਜਦੋਂ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਬੀ. ਐੱਨ. ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ ਵਰਗੇ ਕਈ ਹੋਰ ਪੰਜਾਬੀ ਚਿਹਰੇ ਇਸ ਫਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

 

 
 
 
 
 
 
 
 
 
 
 
 
 
 

Next Movie Releasing 3rd April 2020 ... Malak chardi kla kre ... #tarsemjassar #wamiqagabbi #wmk

A post shared by Tarsem Jassar (@tarsemjassar) on Nov 6, 2019 at 12:09am PST

ਦੱਸਣਯੋਗ ਹੈ ਕਿ ਫਿਲਮ 'ਗਲਵੱਕੜੀ' ਦੀ ਕਹਾਣੀ ਜਗਦੀਪ ਜੈਪੀ ਨੇ ਲਿਖੀ ਹੈ ਤੇ ਸ਼ਰਨ ਆਰਟ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਇਹ ਫਿਲਮ ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਹੈ। ਤਰਸੇਮ ਜੱਸੜ ਪੰਜਾਬੀ ਸਿਨੇਮਾ ਨੂੰ 'ਰੱਬ ਦਾ ਰੇਡੀਓ', 'ਰੱਬ ਦਾ ਰੇਡੀਓ 2', 'ਸਰਦਾਰ ਮੁਹੰਮਦ', 'ਅਫਸਰ' ਅਤੇ 'ਊੜਾ ਆੜਾ' ਵਰਗੀਆਂ ਫਿਲਮਾਂ ਦੇ ਚੁੱਕੇ ਹਨ। ਹਰ ਵਾਰ ਤਰਸੇਮ ਜੱਸੜ ਇਨ੍ਹਾਂ ਫਿਲਮਾਂ 'ਚ ਵੱਖਰੇ ਮੁੱਦੇ ਨੂੰ ਛੇੜਦੇ ਨਜ਼ਰ ਆਏ ਹਨ। ਹੁਣ ਦੇਖਣਾ ਹੋਵੇਗਾ 'ਗਲਵੱਕੜੀ' 'ਚ ਆਖਿਰ ਤਰਸੇਮ ਜੱਸੜ ਦਾ ਕਿਹੋ ਜਿਹਾ ਕਿਰਦਾਰ ਦਿਖਾਈ ਦਿੰਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News