ਤਰਸੇਮ ਜੱਸੜ ਦੇ ਨਵੇਂ ਗੀਤ 'ਨੋ ਬਲੇਮ' ਦਾ ਟੀਜ਼ਰ ਆਊਟ (ਵੀਡੀਓ)
4/27/2020 9:55:16 AM

ਜਲੰਧਰ (ਵੈੱਬ ਡੈਸਕ) : ਪੰਜਾਬੀ ਗਾਇਕ ਤਰਸੇਮ ਜੱਸੜ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ 'ਨੋ ਬਲੇਮ' ਨਾਲ ਦਰਸ਼ਕਾਂ ਦੇ ਸਨਮੁਖ ਹੋਣ ਵਾਲੇ ਹਨ। ਹਾਲ ਹੀ ਵਿਚ ਉਨ੍ਹਾਂ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦਾ ਟੀਜ਼ਰ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ ਵਿਚ ਛਾਇਆ ਹੋਇਆ ਹੈ। ਗੀਤ ਦਾ ਟੀਜ਼ਰ ਕਾਫੀ ਸ਼ਾਨਦਾਰ ਹੈ, ਜਿਸ ਵਿਚ ਉਹ ਕਾਫੀ ਘੈਂਟ ਲੁੱਕ ਵਿਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਤਰਸੇਮ ਜੱਸੜ ਦੀ ਕਮਾਲ ਦੀ ਗਾਇਕੀ ਵੀ ਸੁਣਨ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਤਰਸੇਮ ਜੱਸੜ ਦੇ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਹਨ, ਜਿਸ ਦਾ ਮਿਊਜ਼ਿਕ 'ਪੇਂਡੂ ਬੁਏਅਜ਼' ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਵਿਚ ਤਰਸੇਮ ਜੱਸੜ ਨਾਲ shortie ਫੀਚਰਿੰਗ ਕਰਦੇ ਨਜ਼ਰ ਆਉਣਗੇ। ਗੀਤ ਦਾ ਵੀਡੀਓ ਤੇਜ਼ੀ ਸੰਧੂ ਨੇ ਤਿਆਰ ਕੀਤੀ ਹੈ, ਜਿਸ ਨੂੰ ਵਿਹਲੀ ਜਨਤਾ ਰਿਕਾਰਡਜ਼ ਦੇ ਬੈਨਰ ਹੇਠ 1 ਮਈ ਨੂੰ ਰਿਲੀਜ਼ ਕੀਤਾ ਜਾਵੇਗੇ।
ਦੱਸਣਯੋਗ ਹੈ ਕਿ ਤਰਸੇਮ ਜੱਸੜ ਇਸ ਤੋਂ ਪਹਿਲਾਂ ਵੀ 'ਤੇਰਾ ਤੇਰਾ', 'ਗਲਵੱਕੜੀ', 'ਕਰੀਜ਼', 'ਅਸੂਲ', 'ਲਾਈਫ', 'ਗੀਤ ਦੇ ਵਰਗੀ', 'ਜੱਟਾਂ ਦੇ ਮੁੰਡੇ' ਆਦਿ ਗੀਤਾਂ ਸੰਗੀਤ ਜਗਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿਚ ਵੀ ਬਾਕਮਾਲ ਕੰਮ ਕਰ ਚੁੱਕੇ ਹਨ। ਉਹ 'ਰੱਬ ਦਾ ਰੇਡੀਓ', 'ਰੱਬ ਦਾ ਰੇਡੀਓ 2', 'ਸਰਦਾਰ ਮੁਹੰਮਦ', 'ਉੜਾ ਆੜਾ' ਅਤੇ 'ਅਫਸਰ' ਵਰਗੀਆਂ ਫ਼ਿਲਮਾਂ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ