ਵਿਦੇਸ਼ੀ ਗਾਇਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਗੀਤ ਦਾ ਪ੍ਰੋਮੋ ਹੋਇਆ ਰਿਲੀਜ਼

11/10/2019 6:40:36 PM

ਜਲੰਧਰ (ਬਿਊਰੋ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਧਾਰਮਿਕ ਦੀਵਾਨ ਸਜਾਏ ਗਏ ਹਨ ਅਤੇ ਉਥੇ ਹੀ ਸੰਗੀਤ ਜਗਤ 'ਚ ਵੱਖ-ਵੱਖ ਗਾਇਕ ਆਪਣੇ-ਆਪਣੇ ਤਰੀਕਿਆਂ ਨਾਲ ਗੁਰੂ ਘਰ 'ਚ ਹਾਜ਼ਰੀ ਲਗਵਾ ਰਹੇ ਹਨ। ਇਸ ਸਭ ਦੇ ਚਲਦੇ ਗਾਇਕ ਹਾਰਪ ਭੁੱਲਰ, ਨਵੀ ਬਾਵਾ, ਬਾਗੀ ਬੰਗੂ, ਹਰਜੋਤ ਸਿੰਘ, ਜੀਤ ਸੰਧੂ, ਰੋਬੀ ਸਿੰਘ, ਅਜੇਪਾਲ ਔਲਖ, ਡਾ. ਗੁਰੀ, ਨਿਰਵੈਰ, ਖੁਸ਼ ਰੋਮਾਨਾ, ਦਿਲਜਾਨ ਪਰਮਾਰ, ਸਰਗਮ, ਬੱਬਲ ਟਹਿਣਾ ਇਨ੍ਹਾਂ ਸਭ ਗਾਇਕਾਂ ਨੇ ਮਿਲ ਕੇ ਧਾਰਮਿਕ ਗੀਤ ਤਿਆਰ ਕੀਤਾ ਹੈ। 

ਦੱਸ ਦੇਈਏ ਕਿ ਇਸ ਧਾਰਮਿਕ ਗੀਤ ‘ਦੁੱਖਾਂ ਵਿਚ ਵੀ, ਸੁੱਖਾਂ ਵਿਚ ਵੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਗਾਇਕਾਂ ਨੇ ਮਿਲ ਕੇ ਇਸ ਧਾਰਮਿਕ ਗੀਤ ਨੂੰ ਆਪਣੀ ਬੁਲੰਦ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਜੀਤ ਸੰਧੂ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਹੈਰੀ ਢਿੱਲੋਂ ਨੇ ਦਿੱਤਾ ਹੈ। ਇਸ ਧਾਰਮਿਕ ਗੀਤ ਨੂੰ ਆਰ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਭ ਗਾਇਕ ਮੈਲਬੋਰਨ ਤੇ ਆਸਟ੍ਰੇਲੀਆ ਦੇ ਹਨ। ਇਨ੍ਹਾਂ ਨੇ ਸਭ ਨੇ ਮਿਲ ਕੇ ਇਹ ਧਾਰਮਿਕ ਗੀਤ ਤਿਆਰ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News