ਇਸ ਅਭਿਨੇਤਰੀ ਦਾ ਵਟਸਐੱਪ ਅਕਾਊਂਟ ਹੋਇਆ ਹੈਕ, ਅਸ਼ਲੀਲ ਹਰਕਤ ਕਰਦਾ ਦਿਸਿਆ ਸ਼ਖਸ

11/4/2019 12:33:54 PM

ਮੁੰਬਈ(ਬਿਊਰੋ)- ਅੱਜ ਸਵੇਰੇ ਹੀ ਖਬਰ ਸਾਹਮਣੇ ਆਈ ਸੀ ਕਿ ਟੀ.ਵੀ.ਅਦਾਕਾਰਾ ਤੇਜਸਵੀ ਪ੍ਰਕਾਸ਼ ਦਾ ਵੱਟਸਐਪ ਅਕਾਊਂਟ ਹੈਕ ਹੋ ਗਿਆ ਹੈ। ਅਜਿਹੇ ਵਿਚ ਹੁਣ ਤੇਜਸਵੀ ਨੇ ਇਸ ਬਾਰੇ ਵਿਚ ਵੱਡਾ ਖੁਲਾਸਾ ਕੀਤਾ ਹੈ। ਇਕ ਇੰਟਰਵਿਊ ਵਿਚ ਤੇਜਸਵੀ ਨੇ ਇਸ ਮਾਮਲੇ ’ਤੇ ਖੁੱਲ ਕੇ ਗੱਲ ਕੀਤੀ। ਇੰਟਰਵਿਊ ਦੌਰਾਨ ਤੇਜਸਵੀ ਨੇ ਕਿਹਾ,‘‘ਜਿਸ ਵੀ ਸ਼ਖਸ ਨੇ ਉਨ੍ਹਾਂ ਦਾ ਫੋਨ ਹੈਕ ਕੀਤਾ ਸੀ, ਉਹ ਉਨ੍ਹਾਂ ਦੇ  ਸਾਰੇ ਦੋਸਤਾਂ ਨਾਲ ਕਾਫੀ ਪਿਆਰ ਨਾਲ ਗੱਲ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਇਕ ਲਿੰਕ ਵੀ ਸਾਰਿਆਂ ਨੂੰ ਭੇਜ ਰਿਹਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਕੋਲੋਂ ਇਕ ਕੋਡ ਵਾਪਸ ਮੰਗ ਰਿਹਾ ਸੀ, ਜੋ ਉਸ ਲਿੰਕ ਨੂੰ ਕਲਿਕ ਕਰਨ ਤੋਂ ਬਾਅਦ ਓਪਨ ਹੋ ਰਿਹਾ ਸੀ।’’
PunjabKesari
ਗੱਲਬਾਤ ਦੌਰਾਨ ਤੇਜਸਵੀ ਨੇ ਅੱਗੇ ਦੱਸਿਆ ਕਿ , ਹਾਲਾਂਕਿ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਮੈਸੇਜ ਮੈਂ ਕੀਤਾ ਹੈ ਤਾਂ ਜਿਵੇਂ ਹੀ ਮੇਰੇ ਕਾਂਟੈਕਟਸ ਵਿਚ ਸ਼ਾਮਿਲ ਲੋਕ ਉਹ ਕੋਡ ਵਾਪਸ ਕਰਦੇ ਹਨ ਤਾਂ ਦੋਸ਼ੀ ਸ਼ਖਸ ਉਨ੍ਹਾਂ ਨੂੰ ਵੀਡੀਓ ਕਾਲ ਕਰਦਾ। ਉਥੇ ਹੀ ਵੀਡੀਓ ਕਾਲ ਕਰਨ ’ਤੇ ਇਕ ਸ਼ਖਸ ਅਸ਼ਲੀਲ ਹਰਕਤ ਕਰਦਾ ਨਜ਼ਰ  ਆਉਂਦਾ। ਤੇਜਸਵੀ ਨੇ ਅੱਗੇ ਦੱਸਿਆ ਕਿ, ਕੱਲ ਮੈਂ ਮੀਰਾ ਰੋਡ ਕੋਲ ਕਲਰਸ ਟੀ.ਵੀ. ਲਈ ਇਕ ਸ਼ੋਅ ਸ਼ੂਟ ਕਰ ਰਹੀ ਸੀ। ਸ਼ੂਟਿੰਗ ਸੈੱਟ ’ਤੇ ਹੀ ਮੈਨੂੰ ਇਕ ਵੀਡੀਓ ਕਾਲ ਆਇਆ। ਜਿਵੇਂ ਹੀ ਮੈਂ ਵੀਡੀਓ ਕਾਲ ਦਾ ਜਵਾਬ ਦੇਣ ਲਈ ਫੋਨ ਚੁੱਕਿਆ ਤਾਂ ਮੈਨੂੰ ਵੀਡੀਓ ਕਾਲ ’ਤੇ ਇਕ ਆਦਮੀ ਅਸ਼ਲੀਲ ਹਰਕਤ ਕਰਦਾ ਨਜ਼ਰ ਆਇਆ। ਇਹ ਦੇਖ ਕੇ ਮੈਂ ਇਕ ਦਮ ਡਰ ਗਈ।
PunjabKesari
ਕਿਹੜੇ-ਕਿਹੜੇ ਦੋਸਤਾਂ ਨੂੰ ਅਜਿਹੇ ਗੰਦੇ ਵੀਡੀਓ ਕਾਲ ਆਏ ਦੇ ਸਵਾਲ ’ਤੇ ਤੇਜਸਵੀ ਨੇ ਕਿਹਾ,‘‘ਮੈਨੂੰ ਕਰਿਸ਼ਮਾ ਤੰਨਾ, ਤਾਨੀਆ ਸ਼ਰਮਾ ਸਮੇਤ ਕਈ ਅਭਿਨੇਤਰੀਆਂ ਨੇ ਇਸ ਬਾਰੇ ਵਿਚ ਸ਼ਿਕਾਇਤ ਕੀਤੀ। ਉਥੇ ਹੀ ਉਹ ਵੀ ਇਸ ਪੂਰੇ ਮਾਮਲੇ ਤੋਂ ਇਕ ਦਮ ਹੈਰਾਨ ਸੀ। ਬਤੋਰ ਦੋਸਤ ਉਨ੍ਹਾਂ ਨੇ ਮੈਨੂੰ ਇਸ ਬਾਰੇ ਵਿਚ ਦੱਸਿਆ ਪਰ ਉਨ੍ਹਾਂ ਦਾ ਕੀ ਜਿਨ੍ਹਾਂ ਨੂੰ ਇਹ ਲਿੰਕ ਗਏ ਅਤੇ ਜੋ ਮੈਨੂੰ ਠੀਕ ਤਰ੍ਹਾਂ ਜਾਣਦੇ ਤੱਕ ਨਹੀਂ। ਉਹ ਮੇਰੇ ਬਾਰੇ ਵਿਚ ਕੀ ਸੋਚ ਰਹੇ ਹੋਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News