ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਦੀ ਆਵਾਜ਼ ''ਚ ਜਲਦ ਰਿਲੀਜ਼ ਹੋਵੇਗਾ ਗੀਤ ''ਤੇਰੀਆਂ ਗੱਲਾਂ''
8/4/2019 3:41:36 PM
ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦੇਬੀ ਮਖਸੂਸਪੁਰੀ ਜਿਨ੍ਹਾਂ ਦੀ ਕਲਮ ਤੇ ਗਾਇਕੀ ਦੇ ਲੱਖਾਂ ਫੈਨਜ਼ ਹਨ ਤੇ ਰਣਜੀਤ ਰਾਣਾ ਜਿਨ੍ਹਾਂ ਦੇ ਗੀਤਾਂ ਨੂੰ ਅਕਸਰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਇਹ ਦੋਵੇਂ ਗਾਇਕ ਇਕ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਟਾਈਟਲ ਹੈ 'ਤੇਰੀਆਂ ਗੱਲਾਂ'। ਇਸ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਨੂੰ ਦੇਬੀ ਮਖਸੂਸਪੁਰੀ ਨੇ ਲਿਖਿਆ ਹੈ।

ਇਸ ਗੀਤ ਦਾ ਮਿਊਜ਼ਿਕ ਜੱਸੀ ਬ੍ਰਦਰਸ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦੀ ਰਿਲੀਲਜ਼ਿੰਗ ਡੇਟ ਅਜੇ ਸਾਹਮਣੇ ਨਹੀਂ ਆਈ ਹੈ। ਦੱਸਣਯੋਗ ਹੈ ਕਿ ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ ਨੂੰ ਤੁਸੀਂ ਵੱਖੋਂ-ਵੱਖਰੇ ਕਈ ਵਾਰ ਸੁਣਿਆ ਹੋਵੇਗਾ ਪਰ ਇਸ ਵਾਰ ਤੁਸੀਂ ਇਨ੍ਹਾਂ ਦੋਵੇਂ ਗਾਇਕਾਂ ਨੂੰ ਇਕੱਠਿਆਂ ਗਾਉਦਿਆਂ ਸੁਣੋਗੇ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
18 hours ago
ਫਿਲਮ ''ਧੁਰੰਦਰ 2'' ''ਚ ਆਪਣਾ ਗੀਤ ਦੇਖ ਕੇ ਗਦ-ਗਦ ਹੋਈ ਸੋਨਮ ਖਾਨ, ਅਦਾਕਾਰਾ ਨੂੰ ਯਾਦ ਆਏ ਪੁਰਾਣੇ ਦਿਨ
