Thappad Movie Review : ਕਈ ਲੋਕਾਂ ਦੀ ਸੋਚ ''ਤੇ ਕਰਾਰੀ ਸੱਟ ਮਾਰਦੀ ਹੈ ਫਿਲਮ ''ਥੱਪੜ''

2/28/2020 1:15:19 PM

ਫਿਲਮ- ਥੱਪੜ
ਬੈਨਰ- ਬਨਾਰਸ ਮੀਡੀਆ ਵਰਕਸ, ਟੀ-ਸੀਰੀਜ਼
ਨਿਰਮਾਤਾ- ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ ਤੇ ਅਨੁਭਵ ਸਿਨ੍ਹਾ
ਨਿਰਦੇਸ਼ਕ- ਅਨੁਭਵ ਸਿਨ੍ਹਾ
ਸਟਾਰ ਕਾਸਟ- ਤਾਪਸੀ ਪਨੂੰ, ਪਾਵੇਲ ਗੁਲਾਟੀ, ਰਤਨਾ ਪਾਠਕ ਸ਼ਾਹ, ਦੀਆ ਮਿਰਜ਼ਾ

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੀ ਫਿਲਮ 'ਥੱਪੜ' ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। 'ਮੁਲਕ' ਅਤੇ 'ਅਰਟੀਕਲ 15' ਜਿਹੀਆਂ ਫਿਲਮਾਂ ਬਣਾਉਣ ਵਾਲੇ ਅਨੁਭਵ ਸਿਨ੍ਹਾ ਫਿਰ ਕ੍ਰਾਂਤੀ ਦੇ ਮੂਡ 'ਚ ਹਨ ਅਤੇ ਤਾਪਸੀ ਆਪਣੀ ਅਦਾਕਾਰੀ ਦੀ ਤਾਕਤ ਇਸ ਫਿਲਮ ਵਿਚ ਦਿਖਾਉਂਦੀ ਨਜ਼ਰ ਆਵੇਗੀ। ਇਸ ਫਿਲਮ ਦੀ ਕਹਾਣੀ ਇਕ ਗੈਰਤਮੰਦ ਔਰਤ ਅੰਮ੍ਰਿਤਾ ਦੀ ਹੈ, ਜੋ ਵਿਆਹੁਤਾ ਜ਼ਿੰਦਗੀ 'ਚ ਬਹੁਤ ਖੁਸ਼ ਹੈ ਪਰ ਇਕ ਪਾਰਟੀ ਵਿਚ ਪਤੀ ਵਿਕਰਮ ਵੱਲੋਂ ਮਾਰਿਆ ਗਿਆ ਇਕ ਕਰਾਰਾ ਥੱਪੜ ਉਸ ਦੀ ਜ਼ਿੰਦਗੀ ਬਦਲ ਦਿੰਦਾ ਹੈ। ਵਿਕਰਮ ਦਾ ਕਿਰਦਾਰ ਪਾਵੇਲ ਗੁਲਾਟੀ ਨਿਭਾ ਰਹੇ ਹਨ। ਉਨ੍ਹਾਂ ਨਾਲ ਰਤਨਾ ਪਾਠਕ ਸ਼ਾਹ, ਤਨਵੀ ਆਜ਼ਮੀ, ਦੀਆ ਮਿਰਜ਼ਾ, ਰਾਮ ਕਪੂਰ ਅਤੇ ਕੁਮੁਦ ਮਿਸ਼ਰਾ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।

ਕਹਾਣੀ
'ਥੱਪੜ' ਇਕ ਔਰਤ ਦੇ ਆਤਮ ਸਨਮਾਨ ਦੀ ਕਹਾਣੀ ਹੈ। ਅੰਮ੍ਰਿਤਾ (ਤਾਪਸੀ ਪਨੂੰ) ਅਤੇ ਵਿਕਰਮ (ਪਾਵੇਲ ਗੁਲਾਟੀ) ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ 'ਚ ਕਾਫੀ ਖੁਸ਼ ਹਨ। ਵਿਕਰਮ ਇਕ ਇੱਛਾਵਾਦੀ ਹੈ ਜਦੋਂਕਿ ਅੰਮ੍ਰਿਤਾ ਹਾਊਸ ਵਾਈਫ ਬਣ ਕੇ ਕਾਫੀ ਖੁਸ਼ ਹੈ। ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਪਰ ਇਕ ਦਿਨ ਦੋਵਾਂ ਦੀ ਜ਼ਿੰਦਗੀ 'ਚ ਭੂਚਾਲ ਆ ਜਾਂਦਾ ਹੈ। ਦਰਅਸਲ, ਪਾਰਟੀ 'ਚ ਵਿਕਰਮ ਦੀ ਇਕ ਵਿਅਕਤੀ ਨਾਲ ਗਰਮਾਗਰਮੀ ਹੋ ਜਾਂਦੀ ਹੈ। ਉਸ ਦੌਰਾਨ ਦੋਵਾਂ ਨੂੰ ਰੋਕਣ ਦੇ ਮਕਸਦ ਨਾਲ ਵਿਚ-ਵਿਚਾਲੇ ਆਈ ਅੰਮ੍ਰਿਤਾ ਨੂੰ ਵਿਕਰਮ ਗੁੱਸੇ 'ਚ ਸਾਰਿਆਂ ਸਾਹਮਣੇ ਥੱਪੜ ਮਾਰ ਦਿੰਦਾ ਹੈ। ਇਸ ਥੱਪੜ ਨਾਲ ਅੰਮ੍ਰਿਤਾ ਨੂੰ ਕਾਫੀ ਦੁੱਖ ਪਹੁੰਚਦਾ ਹੈ ਤੇ ਉਹ ਵਿਕਰਮ ਤੋਂ ਤਲਾਕ ਲੈਣ ਬਾਰੇ ਸੋਚਦੀ ਹੈ। ਕੀ ਅੰਮ੍ਰਿਤਾ ਵਿਕਰਮ ਤੋਂ ਤਲਾਕ ਲੈ ਲਵੇਗੀ ਜਾਂ ਨਹੀਂ? ਆਪਣੇ ਅਪਮਾਨ ਨੂੰ ਭੁੱਲ ਕੇ ਵਿਕਰਮ ਨਾਲ ਰਹਿਣ ਦਾ ਫੈਸਲਾ ਕਰਦੀ ਹੈ? ਇਹੀ ਸਭ ਕੁਝ ਫਿਲਮ 'ਚ ਦਿਖਾਇਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News