''ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ'' ਦੇ ਪ੍ਰੋਮੋ ''ਤੇ ਰੋਕ ਲਾਉਣ ਲਈ ਦਿੱਲੀ ਹਾਈ ਕੋਰਟ ''ਚ ਪਟੀਸ਼ਨ
1/7/2019 9:15:35 AM
ਨਵੀਂ ਦਿੱਲੀ (ਬਿਊਰੋ)— ਰਿਲੀਜ਼ ਹੋਣ ਤੋਂ ਪਹਿਲਾਂ ਹੀ ਭਾਰੀ ਵਿਵਾਦਾਂ ਵਿਚ ਘਿਰੀ ਅਨੁਪਮ ਖੇਰ ਦੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਲਈ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਖਬਰ ਹੈ ਕਿ ਫਿਲਮ ਦੇ ਪ੍ਰੋਮੋ 'ਤੇ ਤੁਰੰਤ ਰੋਕ ਲਾਉਣ ਲਈ ਕਾਂਗਰਸ ਦੀ ਮਹਾਰਾਸ਼ਟਰ ਇਕਾਈ ਵਲੋਂ ਦਿੱਲੀ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ।
ਇਸ ਵਿਚ ਫਿਲਮ ਦੀ ਕਹਾਣੀ ਨੂੰ ਗਲਤ ਅਤੇ ਫਰਜ਼ੀ ਦੱਸਿਆ ਗਿਆ ਹੈ। ਫਿਲਮ ਨੂੰ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ 11 ਜਨਵਰੀ ਨੂੰ ਰਿਲੀਜ਼ ਕੀਤਾ ਜਾਣਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਇਕ ਸੰਵਿਧਾਨਕ ਅਹੁਦਾ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅਕਸ ਨੂੰ ਖਰਾਬ ਕਰਨ ਲਈ ਦਿਖਾਏ ਜਾ ਰਹੇ ਪ੍ਰੋਮੋ 'ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ। ਟ੍ਰੇਲਰ ਭੁਲੇਖਾ ਪਾਊ ਹੈ। ਇਸ ਵਿਚ ਰੱਤੀ ਭਰ ਵੀ ਸੱਚਾਈ ਨਹੀਂ ਹੈ।
ਨਾਲ ਹੀ ਟ੍ਰੇਲਰ ਸਿਨੇਮਾਟੋਗ੍ਰਾਫੀ ਐਕਟ ਦੇ ਨਿਯਮ 38 ਦੀ ਉਲੰਘਣਾ ਕਰਦਾ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮਨਮੋਹਨ ਸਿੰਘ ਦੀ ਪ੍ਰਵਾਨਗੀ ਲਏ ਬਿਨਾਂ ਹੀ ਉਨ੍ਹਾਂ 'ਤੇ ਫਿਲਮ ਬਣਾ ਦਿੱਤੀ ਗਈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ