''ਦਿ ਐਕਸੀਡੈਂਟਲ...'' ਦੇ ਨਿਰਦੇਸ਼ਕ ਨਾਲ ਜੁੜੀ ਕੰਪਨੀ ਨੇ ਬ੍ਰਿਟੇਨ ''ਚ ਕੀਤੀ ਧੋਖਾਦੇਹੀ

1/8/2019 9:00:09 AM

ਮੁੰਬਈ (ਬਿਊਰੋ) : ਵੀ. ਆਰ. ਜੀ. ਡਿਜੀਟਲ ਕਾਰਪੋਰੇਸ਼ਨ ਪ੍ਰਾਈਵੇਟ ਲਿਮਟਿਡ ਉਹ ਕੰਪਨੀ ਹੈ, ਜਿਹੜੀ ਵਿਜੇ ਰਤਨਾਕਰ ਗੁੱਟੇ ਨਾਲ ਜੁੜੀ ਹੋਈ ਹੈ। ਉਹ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੇ ਨਿਰਦੇਸ਼ਕ ਹਨ, ਜਿਨ੍ਹਾਂ ਨੇ ਇਨ੍ਹੀਂ ਦਿਨੀਂ ਸਿਆਸਤ ਵਿਚ ਭੂਚਾਲ ਲਿਆ ਦਿੱਤਾ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਕੰਪਨੀ ਦੇ ਖਿਲਾਫ ਦਾਖਲ ਅਦਾਲਤੀ ਮੁਕੱਦਮੇ ਵਿਚ ਨਾ ਸਿਰਫ ਉਹ ਭਾਰਤੀ ਟੈਕਸ ਕਾਨੂੰਨ ਦੀ ਉਲੰਘਣਾ ਦਾ ਦੋਸ਼ ਝੱਲ ਰਹੀ ਹੈ, ਬਲਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਕੁਝ ਘਰੇਲੂ ਕੰਪਨੀਆਂ ਨਾਲ ਮਿਲ ਕੇ ਬ੍ਰਿਟਿਸ਼ ਫਿਲਮ ਸੰਸਥਾਨ ਨਾਲ ਹੇਰਾ-ਫੇਰੀ ਵਾਲਾ ਲੈਣ-ਦੇਣ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬ੍ਰਿਟੇਨ ਵਿਚ ਟੈਕਸ ਵਿਚ ਛੋਟ ਪਾਉਣ ਲਈ ਧੋਖਾਦੇਹੀ ਕੀਤੀ ਹੈ।

ਬ੍ਰਿਟਿਸ਼ ਫਿਲਮ ਸੰਸਥਾਨ ਬ੍ਰਿਟੇਨ ਵਿਚ ਕਿਸੇ ਫਿਲਮ ਦੇ ਸਰਟੀਫਿਕੇਸ਼ਨ ਦੀ ਪ੍ਰਮੁੱਖ ਏਜੰਸੀ ਹੈ। ਯੂ. ਕੇ. ਕ੍ਰੀਏਟਿਵ ਇੰਡਸਟਰੀ ਟੈਕਸ ਰਿਲੀਫ, ਬ੍ਰਿਟਿਸ਼ ਸਰਕਾਰ ਦੇ ਅਧੀਨ ਉਨ੍ਹਾਂ ਫਿਲਮਾਂ ਨੂੰ ਟੈਕਸ ਵਿਚ 25 ਫੀਸਦੀ ਛੋਟ ਦਿੰਦੀ ਹੈ, ਜਿਹੜੀਆਂ ਬ੍ਰਿਟਿਸ਼ ਫਿਲਮ ਦੇ ਤੌਰ 'ਤੇ ਚੁਣੀਆਂ ਜਾਂਦੀਆਂ ਹਨ। ਯੂ. ਕੇ. ਵਿਚ ਕੀਤੇ ਗਏ ਅਸਲ ਖਰਚ ਜਾਂ ਕੁਲ ਫਿਲਮ ਨਿਰਮਾਣ ਖਰਚਿਆਂ ਵਿਚੋਂ 80 ਫੀਸਦੀ ਤੱਕ ਟੈਕਸ ਰਾਹਤ ਉਪਲੱਬਧ ਹੈ। ਡਾਇਰੈਕਟੋਰੇਟ ਜਨਰਲ ਆਫ ਗੁਡਸ ਐਂਡ ਸਰਵਿਸ ਟੈਕਸ ਇੰਟੈਲੀਜੈਂਸੀ (ਡੀ. ਜੀ. ਜੀ. ਐੱਸ. ਟੀ. ਆਈ.) ਵਲੋਂ ਇਕ ਸਥਾਨਕ ਅਦਾਲਤ ਵਿਚ ਦਾਇਰ ਰਿਮਾਂਡ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਵੀ. ਆਰ. ਜੀ. ਡਿਜੀਟਲ ਕਾਰਪੋਰੇਸ਼ਨ, ਬਾਂਬੇ ਕਾਸਟਿੰਗ ਟੇਲੈਂਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ (ਬੀ. ਸੀ. ਟੀ. ਐੱਮ. ਪੀ.ਐੱਲ.), ਬੋਹਰਾ ਬ੍ਰੋਸ ਗਰੁੱਪ ਸਮੂਹ ਅਤੇ ਹਾਰੀਜਨ ਆਊਟਸੋਰਸ ਸਲਿਊਸ਼ਨਸ ਨੇ ਬੀ. ਸੀ. ਟੀ. ਐੱਮ.ਪੀ.ਐੱਲ. ਵਲੋਂ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿਚ ਨਿਵੇਸ਼ ਕੀਤੇ ਗਏ ਪੈਸੇ ਦੀ ਵੱਧ ਮਾਤਰਾ ਵਿਖਾਉਣ ਲਈ ਹੇਰਾ-ਫੇਰੀ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News