ਅਨੁਪਮ ਖੇਰ ਸਮੇਤ ਕਈ ਹੋਰਨਾਂ ਵਿਰੁੱਧ ਐੱਫ. ਆਈ. ਆਰ. ਦਾ ਹੁਕਮ

1/9/2019 8:39:18 AM

ਮੁਜ਼ੱਫਰਪੁਰ (ਬਿਊਰੋ) — ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਦੀ ਇਕ ਅਦਾਲਤ ਨੇ ਆਉਣ ਵਾਲੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅਕਸ ਧੁੰਦਲਾ ਕਰਨ ਦੇ ਮਾਮਲੇ ਨੂੰ ਲੈ ਕੇ ਦਾਇਰ ਸ਼ਿਕਾਇਤ ਮੁਕੱਦਮੇ ਵਿਚ ਮੰਗਲਵਾਰ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੱਤਾ। ਜੁਡੀਸ਼ੀਅਲ ਮੈਜਿਸਟਰੇਟ ਸਬਾ ਆਲਮ ਦੀ ਅਦਾਲਤ ਨੇ ਵਕੀਲ ਸੁਧੀਰ ਕੁਮਾਰ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਾਂਟੀ ਦੇ ਥਾਣਾ ਮੁਖੀ ਨੂੰ ਅਨੁਪਮ ਖੇਰ ਅਤੇ ਹੋਰਨਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਲਈ ਕਿਹਾ। ਹੋਰਨਾਂ ਵਿਚ ਅਕਸ਼ੈ ਖੰਨਾ, ਅਰਜੁਨ ਮਾਥੁਰ ਤੇ ਅਹਨਾ ਕੁਮਾਰ ਹਨ।

ਦੱਸ ਦਈਏ ਕਿ ਫਿਲਮ 'ਚ ਅਕਸ਼ੈ ਖੰਨਾ ਵੀ ਨਜ਼ਰ ਆਉਣਗੇ, ਜੋ ਸੰਜੇ ਬਾਰੂ ਦਾ ਕਿਰਦਾਰ ਨਿਭਾ ਰਹੇ ਹਨ। ਜਦੋਂਕਿ ਫਿਲਮ 'ਚ ਸੋਨੀਆ ਗਾਂਧੀ ਦਾ ਕਿਰਦਾਰ ਸੁਜੈਨ ਬਰਨਰਟ ਨੇ ਨਿਭਾਇਆ ਹੈ। ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਸੰਜੇ ਬਾਰੂ ਦੀ ਲਿਖੀ ਕਿਤਾਬ 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' 'ਤੇ ਅਧਾਰਿਤ ਇਸ ਫਿਲਮ ਨੂੰ ਬਣਾਇਆ ਗਿਆ ਹੈ। 'ਦਿ ਐਕਸੀਡੈਂਟਲ ਪ੍ਰਾਈਮ ਮੀਨੀਸਟਰ' ਨੂੰ ਵਿਜੈ ਗੁੱਟੇ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੇ ਸਕ੍ਰੀਨਪਲੇ ਹੰਸਲ ਮਹਿਤਾ ਨੇ ਲਿਖੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News