ਈਮਾਨਦਾਰੀ ਨਾਲ ਬਣਾਈ ਗਈ ਹੈ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' : ਅਨੁਪਮ ਖੇਰ

1/13/2019 10:13:53 AM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਚਰਿੱਤਰ ਅਭਿਨਾਤ ਅਨੁਪਮ ਖੇਰ ਦਾ ਕਹਿਣਾ ਹੈ ਕਿ ਉਸ ਦੇ ਅਭਿਨੈ ਵਾਲੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਬਹੁਤ ਈਮਾਨਦਾਰੀ ਨਾਲ ਬਣਾਈ ਗਈ ਹੈ ਅਤੇ ਇਸ ਦੇ ਪਿੱਛੇ ਕੋਈ ਸਿਆਸੀ ਏਜੰਡਾ ਨਹੀਂ ਹੈ। ਵਿਜੇ ਰਤਨਾਕਰ ਗੁੱਟੇ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਸੰਜੇ ਬਾਰੂ ਦੀ ਕਿਤਾਬ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਉੱਤੇ ਅਧਾਰਿਤ ਹੈ। ਇਹ ਫਿਲਮ 11 ਜਨਵਰੀ ਨੂੰ ਰਿਲੀਜ਼ ਹੋ ਗਈ ਹੈ।
ਫਿਲਮ 'ਚ ਅਨੁਪਮ ਖੇਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਈ ਹੈ ਜਦਕਿ ਅਕਸ਼ੇ ਖੰਨਾ ਨੇ ਸੰਜੇ ਬਾਰੂ ਦੀ ਭੂਮਿਕਾ ਨਿਭਾਈ ਹੈ। ਅਨੁਪਮ ਨੇ ਕਿਹਾ ਕਿ ਫਿਲਮ ਦੇ ਰਿਲੀਜ਼ ਹੋਣ ਪਿਛੇ ਸਾਡਾ ਕੋਈ ਸਿਆਸੀ ਏਜੰਡਾ ਨਹੀਂ ਹੈ। ਅਕਸ਼ੇ ਖੰਨਾ ਨੇ ਇਕ ਚੰਗੀ ਗੱਲ ਕਹੀ ਸੀ ਕਿ ਇਹ ਫਿਲਮ ਲੋਕਾਂ ਨੂੰ ਡਿਬੇਟ ਕਰਨ ਦਾ ਮੌਕਾ ਦੇਵੇਗੀ ਨਾ ਕਿ ਵਿਵਾਦ ਦਾ। ਉਨ੍ਹਾਂ ਨੇ ਕਿਹਾ, ''ਲੋਕਾਂ 'ਚ ਉਤਸ਼ਾਹ ਹੈ ਕਿ ਮੈਂ ਸਾਬਕਾ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਭਾ ਰਿਹਾ ਹਾਂ, ਦਰਸ਼ਕ ਤੈਅ ਕਰਨਗੇ ਕਿ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਹੋਵੇਗੀ ਜਾ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News