'ਹੋਲੀ' 'ਤੇ ਤੇਜ਼ ਆਵਾਜ਼ 'ਚ ਮਿਊਜ਼ਿਕ ਵਜਾਉਣ ਵਾਲਿਆਂ ਦੀ ਆਵੇਗੀ ਸ਼ਾਮਤ

3/10/2020 10:04:31 AM

ਚੰਡੀਗੜ੍ਹ (ਸੁਸ਼ੀਲ) - ਹੋਲੀ ਦੇ ਤਿਉਹਾਰ 'ਤੇ ਜੇਕਰ ਕਾਰ ਅਤੇ ਹੋਰ ਜਗ੍ਹਾ ਤੇਜ਼ ਮਿਊਜ਼ਿਕ ਵਜਾਇਆ ਤਾਂ ਪੁਲਸ ਮਿਊਜ਼ਿਕ ਸਿਸਟਮ ਜ਼ਬਤ ਕਰਕੇ ਮਾਮਲਾ ਦਰਜ ਕਰੇਗੀ। ਰੇਸ ਡਰਾਈਵਿੰਗ, ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ, ਟ੍ਰਿਪਲ ਰਾਈਡਿੰਗ ਅਤੇ ਹੁੜਦੰਗ ਕਰਨ ਵਾਲਿਆਂ 'ਤੇ ਐੱਸ. ਐੱਸ. ਪੀ. ਨਿਲਾਂਬਰੀ ਵਿਜੈ ਜਗਦਲੇ ਦੀ ਖਾਸ ਨਜ਼ਰ ਰਹੇਗੀ। ਹੋਲੀ ਦੇ ਤਿਉਹਾਰ 'ਤੇ ਸ਼ਾਂਤੀ ਬਣਾਈ ਰੱਖਣ ਲਈ ਐੱਸ. ਐੱਸ. ਪੀ. ਦੀ ਅਗਵਾਈ 'ਚ 941 ਪੁਲਸ ਕਰਮਚਾਰੀ ਡਿਊਟੀ 'ਤੇ ਸਵੇਰੇ 9 ਵਜੇ ਤਾਇਨਾਤ ਹੋਣਗੇ। ਇਨ੍ਹਾਂ 'ਚ ਛੇ ਡੀ. ਐੱਸ. ਪੀ., 31 ਇੰਸਪੈਕਟਰ ਅਤੇ ਥਾਣਾ ਇੰਚਾਰਜ ਅਤੇ 904 ਹੋਰ ਪੁਲਸ ਕਰਮੀ ਅਤੇ ਹੋਮਗਾਰਡ ਜਵਾਨ ਸ਼ਾਮਲ ਹੋਣਗੇ। ਪੀ. ਜੀ., ਲੜਕੀਆਂ ਦੇ ਹੋਸਟਲ, ਮਾਰਕੀਟ ਅਤੇ ਗੇੜੀ ਰੂਟ 'ਤੇ ਹੁੜਦੰਗਬਾਜ਼ਾਂ ਅਤੇ ਰੇਸ ਡਰਾਈਵਿੰਗ ਕਰਨ ਵਾਲਿਆਂ ਦੀ ਖਬਰ ਲੈਣ ਲਈ ਉਥੇ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਹੈ। ਕੁਲ ਮਿਲਾ ਕੇ ਪੁਲਸ ਹੋਲੀ 'ਤੇ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਵਰਤੇ ਜਾਣ ਦੇ ਮੂਡ 'ਚ ਨਹੀਂ ਹੈ।

ਗੇੜੀ ਰੂਟ ਨੂੰ ਲਿਮਟਿਡ ਵ੍ਹੀਕਲ ਜ਼ੋਨ ਏਰੀਆ ਬਣਾਇਆ
ਪੁਲਸ ਨੇ ਸੈਕਟਰ-11/12 ਦੀ ਮਾਰਕੀਟ ਤੋਂ ਸੈਕਟਰ-10 ਤੱਕ ਦੇ ਗੇੜੀ ਰੂਟ ਨੂੰ ਲਿਮਟਿਡ ਵ੍ਹੀਕਲ ਜ਼ੋਨ ਏਰੀਆ ਬਣਾਇਆ ਹੈ। ਇਸ ਤੋਂ ਇਲਾਵਾ ਪੁਲਸ ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ 64 ਸਪੈਸ਼ਲ ਨਾਕੇ ਟ੍ਰੈਫਿਕ ਪੁਲਸ ਅਤੇ ਥਾਣਾ ਪੁਲਸ ਦੇ ਲਾਵੇਗੀ। ਜੋ ਵੀ ਚਾਲਕ ਟ੍ਰੈਫਿਕ ਨਿਯਮ ਤੋੜਦਾ ਹੋਇਆ ਮਿਲਿਆ, ਪੁਲਸ ਉਸ ਦੇ ਵਾਹਨ ਨੂੰ ਤੁਰੰਤ ਜ਼ਬਤ ਕਰੇਗੀ।

ਸਾਦੇ ਕੱਪੜਿਆਂ 'ਚ ਵੀ ਤਾਇਨਾਤ ਰਹਿਣਗੇ ਪੁਲਸ ਕਰਮਚਾਰੀ
ਹੋਲੀ ਦੀ ਆੜ 'ਚ ਪੀ. ਜੀ., ਲੜਕੀਆਂ ਦੇ ਹੋਸਟਲ, ਗੇੜੀ ਰੂਟ 'ਤੇ ਇਕੱਠੇ ਹੋਣ ਵਾਲੇ ਮਨਚਲਿਆਂ ਦੀ ਖਬਰ ਲੈਣ ਲਈ ਪੁਲਸ ਨੇ ਵਿਸ਼ੇਸ਼ ਤੌਰ 'ਤੇ ਇਥੇ ਸਾਦੇ ਕੱਪੜਿਆਂ 'ਚ ਪੁਲਸ ਕਰਮੀਆਂ ਦੀ ਤਾਇਨਾਤੀ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ ਤਾਂ ਕਿ ਕੋਈ ਵੀ ਮਨਚਲਾ ਹੋਲੀ ਦੀ ਆੜ 'ਚ ਕਿਸੇ ਲੜਕੀ ਜਾਂ ਔਰਤ ਨਾਲ ਬਦਸਲੂਕੀ ਨਾ ਕਰ ਸਕੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News