ਦੇਸ਼ ਦੇ ਪਹਿਲੇ ਕ੍ਰਿਟਿਕਸ ਚਾਈਸ ਸ਼ਾਰਟ ਫਿਲਮ ਐਵਾਰਡ ਦੇ ਜੇਤੂਆ ਦਾ ਹੋਇਆ ਐਲਾਨ

12/16/2018 4:55:46 PM

ਮੁੰਬਈ(ਬਿਊਰੋ)— 'ਫਿਲਮ ਕ੍ਰਿਟਿਕਸ ਚਾਈਸ ਐਂਡ ਮੋਸ਼ਨ ਕੰਟੈਂਟ ਗਰੁੱਪ' ਨੇ ਮੁੰਬਈ 'ਚ 15 ਦਸੰਬਰ ਨੂੰ ਇਕ ਸ਼ਾਨਦਾਰ ਸਮਾਰੋਹ 'ਚ ਆਪਣੇ ਪਹਿਲਾਂ ਕ੍ਰਿਟਿਕਸ ਚਾਈਸ ਸ਼ਾਰਟ ਫਿਲਮ ਐਵਾਰਡ ਦੇ ਜੇਤੂਆਂ ਦੀ ਘੋਸ਼ਣਾ ਕਰ ਦਿੱਤੀ ਹੈ। 'Sambhavtaha' ਅਤੇ 'Tungrus' ਨੇ ਬਲੈਕ ਕੈਟ ਨਾਲ ਪੁਰਸਕਾਰ ਸਮਾਰੋਹਾਂ 'ਚ ਵੱਡੀ ਜਿੱਤ ਹਾਸਿਲ ਕੀਤੀ ਹੈ। ਬੈਸਟ ਫਿਲਮ-ਫਿਕਸ਼ਨ, ਬੈਸਟ ਫਿਲਮ-ਨਾਨ ਫਿਕਸ਼ਨ, ਸਰਵਸ਼੍ਰੇਸ਼ਠ ਐਕਟਰ, ਸਰਵਸ਼੍ਰੇਸ਼ਠ ਅਦਾਕਾਰਾ, ਸਰਵਸ਼੍ਰੇਸ਼ਠ ਨਿਰਦੇਸ਼ਕ-ਫਿਕਸ਼ਨ, ਬੈਸਟ ਡਾਇਰੈਕਟਰ- ਨਾਨ ਫਿਕਸ਼ਨ, ਸਰਵਸ਼੍ਰੇਸ਼ਠ ਲੇਖਕ, ਸਰਵਸ਼੍ਰੇਸ਼ਠ ਐਡੀਟਰ, ਸਰਵਸ਼੍ਰੇਸ਼ਠ ਸਿਨੇਮੈਟੋਗਰਾਫਰ ਅਤੇ ਸਰਵਸ਼੍ਰੇਸ਼ਠ ਸਕੋਰ ਦੀਆਂ ਦੱਸ ਸ਼੍ਰੇਣੀਆਂ ਵਿਚਕਾਰ ਪੁਰਸਕਾਰ ਲਈ ਪੰਜ ਸੌ ਐਂਟਰੀਆਂ ਪ੍ਰਾਪਤ ਹੋਈਆਂ ਸਨ। ਜਿਸ 'ਚ ਆਲੋਚਕਾਂ ਦੁਆਰਾ ਹਰ ਇਕ ਸ਼੍ਰੇਣੀ ਦੇ ਜੇਤੂਆਂ ਦੀ ਚੋਣ ਕੀਤੀ ਗਈ।
ਜੇਤੂਆਂ 'ਚ ਸਭ ਤੋਂ  ਸਰਵਸ਼੍ਰੇਸ਼ਠ ਫਿਲਮ-ਫਿਕਸ਼ਨ ਲਈ 'Sambhavtaha' ਬੈਸਟ ਫਿਲਮ-ਨਾਨ ਫਿਕਸ਼ਨ ਲਈ 'Tungrus' ਅਤੇ  'Sambhavtaha' ਲਈ ਵਿਕਾਸ ਪਾਟਿਲ ਨੂੰ ਸਰਵਸ਼੍ਰੇਸ਼ਠ ਐਕਟਰ, ਗੌਰਵ ਮਦਨ ਨੇ 'Sambhavtaha' ਲਈ ਸਰਵ ਸ਼੍ਰੇਸ਼ਟ ਨਿਰਦੇਸ਼ਕ-ਫਿਕਸ਼ਨ ਜਦਕਿ ਰਿਸ਼ੀ ਚੰਦਨਾ ਨੇ 'Tungrus ਲਈ ਬੈਸਟ ਡਾਇਰੈਕਟਰ- ਨਾਨ ਫਿਕਸ਼ਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਗੌਰਵ ਮਦਨ ਨੇ ਫਿਰ ਤੋਂ 'Sambhavtaha' ਲਈ ਸਰਵਸ਼੍ਰੇਸ਼ਠ ਲੇਖਕ ਦੇ ਰੂਪ 'ਚ ਜਿੱਤ ਹਾਸਿਲ ਕਰ ਲਈ ਹੈ ਜਦੋਂ ਕਿ 'Tungrus' 'ਚ ਬੈਸਟ ਐਡੀਟਰ ਲਈ ਨੇਹਾ ਮਹਿਰਾ ਨੂੰ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਬਲੈਕ ਕੈਟ ਨੇ ਸ਼ਾਰਟ ਫਿਲਮ ਐਵਾਰਡ 'ਚ ਬੈਸਟ ਸਿਨੇਮੇਟੋਗਰਾਫਰ ਅਤੇ ਬੈਸਟ ਸਕੋਰ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ।
ਇਸ ਪੁਰਸਕਾਰ ਸਮਾਰੋਹ 'ਚ ਮਨੋਰੰਜਨ ਇੰਡਸਟਰੀ ਤੋਂ ਕਈ ਮਹਾਨ ਨਾਵਾਂ ਨੇ ਆਪਣੀ ਹਾਜ਼ਰੀ ਨਾਲ ਚਾਰ ਚੰਨ ਲਗਾ ਦਿੱਤੇ ਸਨ। ਪੰਕਜ ਤ੍ਰਿਵਾਰੀ, ਸ਼੍ਰੀਰਾਮ ਰਾਘਵਨ , ਕੁਣਾਲ ਕਪੂਰ, ਮਨੀਸ਼ ਸ਼ਰਮਾ, ਨਵੀਨ ਕਸਤੂਰਿਆ, ਅਮੋਲ ਗੁਪਤੇ, ਦੀਪਾ, ਭਾਟੀਆ, ਸ਼ਿਬਾਨੀ, ਤਨੁਜਾ ਚੰਦਰ, ਮਨੋਜ ਬਾਜਪੇਈ, ਸ਼ਰਤ ਕਟਾਰਿਆ ਸਮੇਤ ਕਈ ਵੱਡੇ ਨਾਮ ਸ਼ਰੀਕ ਹੋਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News