ਬਾਲੀਵੁੱਡ ਫਿਲਮ ਇੰਡਸਟਰੀ ''ਚ ਵਧੀ ਇਨ੍ਹਾਂ ਪੰਜਾਬੀ ਕਲਾਕਾਰਾਂ ਦੀ ਮੰਗ

3/25/2019 12:22:47 PM

ਜਲੰਧਰ (ਬਿਊਰੋ) : ਜਿਵੇਂ ਸਾਰਿਆਂ ਪਤਾ ਹੀ ਹੈ ਕਿ ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਦਾ ਕਾਫੀ ਬੋਲਬਾਲਾ ਹੈ। ਪੰਜਾਬੀ ਫਿਲਮਾਂ ਨੂੰ ਵੱਡੇ ਪੱਧਰ 'ਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਣ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਪੰਜਾਬੀ ਸਿਤਾਰਿਆਂ ਦੀ ਮੰਗ ਦਿਨੋਂ-ਦਿਨ ਵਧਣ ਲੱਗੀ ਹੈ। ਜੀ ਹਾਂ, ਅੱਜਕਲ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ ਫਿਲਮਾਂ ਵੀ ਪੰਜਾਬੀ ਗੀਤਾਂ ਦਾ ਟਰੈਂਡ ਬਣ ਗਿਆ ਹੈ। ਦੱਸ ਦੀਏ ਕਿ ਫਿਲਮਾਂ ਦੇ ਪ੍ਰੋਡਿਊਸਰ ਪੰਜਾਬੀ ਗੀਤਾਂ ਦਾ ਰੀਮੇਕ ਬਣਾ ਕੇ ਆਪਣੀਆਂ ਹਿੰਦੀ ਫਿਲਮਾਂ 'ਚ ਵਜਾ ਰਿਹਾ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬੀ ਗੀਤ ਅਤੇ ਪੰਜਾਬੀ ਕਲਾਕਾਰਾਂ ਦੀ ਬਾਲੀਵੁੱਡ 'ਚ ਕਿੰਨੀ ਮੰਗ ਹੈ। ਇਸ ਖਬਰ 'ਚ ਅੱਜ ਤੁਹਾਨੂੰ ਉਨ੍ਹਾਂ ਪੰਜਾਬੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮੰਗ ਬਾਲੀਵੁੱਡ ਫਿਲਮ ਇੰਡਸਟਰੀ 'ਚ ਵਧ ਰਹੀ ਹੈ :-

PunjabKesari

ਐਮੀ ਵਿਰਕ

ਪੰਜਾਬੀ ਫਿਲਮ ਇੰਡਸਟਰੀ ਤੇ ਸੰਗੀਤ ਜਗਤ 'ਚ ਧਾਕ ਜਮਾਉਣ ਵਾਲੇ ਨਾਮੀ ਅਦਾਕਾਰ ਤੇ ਗਾਇਕ ਐਮੀ ਵਿਰਕ ਸਮੇਂ ਦੇ ਨਾਲ-ਨਾਲ ਤਰੱਕੀ ਦੀ ਉਚਾਈਆਂ ਨੂੰ ਛੂੰਹਦੇ ਜਾ ਰਹੇ ਹਨ। ਐਮੀ ਵਿਰਕ ਨੇ ਪਿਛਲੇ ਸਾਲ ਇਕ ਬਾਲੀਵੁੱਡ ਸਿੰਗਿੰਗ ਡੈਬਿਊ ਕੀਤਾ ਸੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ। ਹਾਲਾਂਕਿ ਕੁਝ ਮਹੀਨੇ ਪਹਿਲਾ ਹੀ ਐਲਾਨ ਹੋਇਆ ਕਿ ਐਮੀ ਵਿਰਕ ਫਿਲਮਕਾਰ ਕਬੀਰ ਖਾਨ ਦੀ ਫਿਲਮ '83' ਦਾ ਖਾਸ ਹਿੱਸਾ ਬਣੇ ਹਨ। ਕਪਿਲ ਦੇਵ ਦੀ ਇਸ ਬਾਇਓਪਿਕ 'ਚ ਐਮੀ ਵਿਰਕ ਖਾਸ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਐਮੀ ਵਿਰਕ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੀ ਫਿਲਮ 'ਭੁਜ : ਦਿ ਪ੍ਰਾਇਡ ਆਫ ਇੰਡੀਆ' ਦਾ ਹਿੱਸਾ ਵੀ ਬਣਨ ਜਾ ਰਹੇ ਹਨ। ਇਸ ਫਿਲਮ 'ਚ ਐਮੀ ਵਿਰਕ ਇਕ ਫਾਇਟਰ ਪਾਇਲਟ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।

PunjabKesari

ਸੋਨਮ ਬਾਜਵਾ

ਪਾਲੀਵੁੱਡ ਫਿਲਮ ਇੰਡਸਟਰੀ 'ਚ ਇਨ੍ਹੀਂ ਦਿਨੀਂ ਸੋਨਮ ਬਾਜਵਾ ਦਾ ਕਾਫੀ ਬੋਲਬਾਲਾ ਹੈ। ਸੋਨਮ ਬਾਜਵਾ ਦੀ ਅਦਾਕਾਰੀ ਲੋਕਾਂ ਦੇ ਦਿਲਾਂ ਨੂੰ ਹਮੇਸ਼ਾ ਹੀ ਛੂੰਹ ਜਾਂਦੀ ਹੈ। ਦੱਸ ਦਈਏ ਕਿ ਪੰਜਾਬੀ ਫੈਸ਼ਨਿਸਟ ਸੋਨਮ ਬਾਜਵਾ ਕਥਿਤ ਤੌਰ 'ਤੇ ਰੇਮੋ ਡਿਸੂਜ਼ਾ ਵਲੋਂ ਨਿਰਦੇਸ਼ਿਤ ਸਟ੍ਰੀਟ ਡਾਂਸਟ 'ਚ ਆਪਣੀ ਪਹਿਲੀ ਬਾਲੀਵੁੱਡ ਡੈਬਿਊ ਕਰਨ ਨੂੰ ਤਿਆਰ ਹੈ। ਇਸ ਫਿਲਮ 'ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਮੁੱਖ ਕਿਰਦਾਰ ਨਿਭਾਉਣਗੇ। ਖਬਰਾਂ ਦੀਆਂ ਮੰਨੀਏ ਤਾਂ ਸੋਨਮ ਬਾਜਵਾ ਫਿਲਮਾਂ 'ਚੋਂ ਇਕ ਡਾਂਸ ਸੀਕਵੈਂਸ 'ਚ ਹੋਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਪੰਜਾਬ 'ਚ ਕੀਤੀ ਗਈ ਹੈ। ਇਹ ਫਿਲਮ 8 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।

PunjabKesari

ਦਿਲਜੀਤ ਦੋਸਾਂਝ

ਪੰਜਾਬੀ ਫਿਲਮ ਇੰਡਸਟਰੀ ਦੇ ਬਾਦਸ਼ਾਹ ਅਖਵਾਉਣ ਵਾਲੇ ਦਿਲਜੀਤ ਦੋਸਾਂਝ ਨੇ ਸਾਲ 2016 'ਚ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਉੜਤਾ ਪੰਜਾਬ' ਨਾਲ ਖਾਸ ਜਗ੍ਹਾ ਬਣਾਈ ਸੀ। ਦਿਲਜੀਤ ਨੂੰ ਉਦੋਂ ਤੋਂ ਹੀ ਬਾਲੀਵੁੱਡ ਫਿਲਮ ਦੇ ਆਫਰ ਆਉਣੇ ਸ਼ੁਰੂ ਹੋ ਗਏ ਸਨ। ਹਾਲਾਂਕਿ ਇਸ ਸਾਲ ਵੀ ਦਿਲਜੀਤ ਦੋਸਾਂਝ ਦੋ ਹਿੰਦੀ ਫਿਲਮਾਂ 'ਗੁੱਡ ਨਿਊਜ਼' ਅਤੇ 'ਅਰਜੁਨ ਪਟਿਆਲਾ' 'ਚ ਨਜ਼ਰ ਆਉਣਗੇ। 

PunjabKesari

ਹਾਰਡੀ ਸੰਧ 

ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹਾਰਡੀ ਸੰਧੂ ਦੀ ਵੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਐਂਟਰੀ ਹੋ ਰਹੀ ਹੈ। ਜੀ ਹਾਂ, ਹਾਰਡੀ ਸੰਧੂ ਕਪਿਲ ਦੇਵ ਦੀ ਬਾਇਓਪਿਕ '83' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ। ਖਬਰਾਂ ਮੁਤਾਬਕ, ਇਸ ਬਾਇਓਪਿਕ ਫਿਲਮ 'ਚ ਮੁੱਖ ਭੁਮਿਕਾ ਨਿਭਾਉਣ ਲਈ ਹਾਰਡੀ ਸੰਧੂ ਨੂੰ ਵੀ ਖਾਸ ਕਿਰਦਾਰ ਦਿੱਤਾ ਗਿਆ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News