'ਦਿ ਗਰਲ ਆਨ ਦਿ ਟਰੇਨ' ਦਾ ਫਰਸਟ ਲੁੱਕ ਆਊਟ, ਜ਼ਖਮੀ ਦਿਸੀ ਪਰਿਣੀਤੀ
8/22/2019 4:37:28 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਅਗਲੀ ਫਿਲਮ 'ਦਿ ਗਰਲ ਆਨ ਦਿ ਟਰੇਨ' ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ। ਫਰਸਟ ਲੁੱਕ 'ਚ ਸਿਰਫ ਪਰਿਣੀਤੀ ਚੋਪੜਾ ਦੀ ਤਸਵੀਰ ਹੈ, ਜਿਸ 'ਚ ਉਹ ਕਾਫੀ ਇਨਟੈਂਸ ਨਜ਼ਰ ਆ ਰਹੀ ਹੈ। ਇਹ ਫਿਲਮ 'ਦਿ ਗਰਲ ਆਨ ਦਿ ਟਰੇਨ' ਦਾ ਰੀਮੇਕ ਹੈ। ਇਸ ਦੀ ਫਰਸਟ ਲੁੱਕ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ। ਫਰਸਟ ਲੁੱਕ ਪੋਸਟ 'ਚ ਨਜ਼ਰ ਆ ਰਿਹਾ ਹੈ ਕਿ ਪਰਿਣੀਤੀ ਚੋਪੜਾ ਇਕ ਬਾਥਟੱਬ 'ਚ ਡਰੀ ਹੋਈ ਬੈਠੀ ਹੈ। ਉਸ ਦੇ ਸਿਰ 'ਤੇ ਡੂੰਘੀ ਸੱਟ ਲੱਗੀ ਹੈ। ਉਸ ਦੇ ਪੂਰੇ ਸਰੀਰ 'ਤੇ ਖੂਨ ਲੱਗਿਆ ਹੈ।
ਤਸਵੀਰ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਬਾਥਟੱਬ 'ਚ ਹਾਫ ਨਿਊਡ ਹੈ ਤੇ ਹਰ ਪਾਸੇ ਖੂਨ ਹੀ ਖੂਨ ਹੈ। ਪਰਿਣੀਤੀ ਨੇ ਪਹਿਲਾਂ ਲੁੱਕ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਫਰਸਟ ਲੁੱਕ ਸ਼ੇਅਰ ਕਰਦਿਆਂ ਪਰਿਣੀਤੀ ਚੋਪੜਾ ਨੇ ਲਿਖਿਆ,''ਕੁਝ ਅਜਿਹਾ ਹੈ ਜੋ ਮੈਂ ਪਹਿਲੇ ਕਦੇ ਨਹੀਂ ਕੀਤਾ ਹੈ। ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਕਿਰਦਾਰ ਨਿਭਾਇਆ ਹੈ।'' ਉੱਥੇ ਹੀ ਯੂਜ਼ਰਸ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਫਿਲਮ ਦਾ ਇੰਤਜ਼ਾਰ ਕਰਨ ਦੀ ਗੱਲ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ