ਕਪਿਲ ਦੇ ਸ਼ੋਅ ''ਚ ਪਹੁੰਚੇ ''ਚੰਬਲ ਦੇ ਡਾਕੂ'', ਸਾਹਮਣੇ ਆਈਆਂ ਤਸਵੀਰਾਂ

2/24/2019 4:25:23 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਤੇ ਭੂਮੀ ਪੇਂਡਨੇਕਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੋਨ ਚਿੜੀਆ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸੇ ਸਿਲਸਿਲੇ 'ਚ ਦੋਵੇਂ ਆਪਣੀ ਪੂਰੀ ਸਟਾਰ ਕਾਸਟ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈੱਟ 'ਤੇ ਪਹੁੰਚੇ।

PunjabKesari

ਸ਼ੂਟ ਪੂਰਾ ਹੋਣ ਤੋਂ ਬਾਅਦ ਕਪਿਲ ਸ਼ਰਮਾ ਨੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰਾਂ ਸ਼ੇਅਰ ਕਰਦਿਆ ਕਪਿਲ ਨੇ ਕੈਪਸ਼ਨ 'ਚ ਲਿਖਿਆ, ''Don’t miss the fun।'' ਅੱਜ ਰਾਤ 9.30 ਵਜੇ।'' ਇਸ ਦੌਰਾਨ ਸੁਸ਼ਾਂਤ ਸਿੰਘ ਰਾਜਪੂਤ ਤੇ ਭੂਮੀ ਤੋਂ ਇਲਾਵਾ ਫਿਲਮ ਦੀ ਪੂਰੀ ਸਟਾਰ ਕਾਸਟ ਮਸਤੀ ਕਰਦੀ ਨਜ਼ਰ ਆਈ। 

PunjabKesari
ਦੱਸ ਦਈਏ ਕਿ ਅੱਜ ਦੇ ਐਪੀਸੋਡ 'ਚ ਅਰਚਨਾ ਪੂਰਨ ਸਿੰਘ ਵੀ ਨਜ਼ਰ ਆਵੇਗੀ। ਫਿਲਮ 'ਸੋਨ ਚਿੜੀਆ' ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਅਭਿਸ਼ੇਕ ਚੌਬੇ ਨੇ ਡਾਇਰੈਕਟ ਕੀਤਾ ਹੈ।

PunjabKesari

ਡਾਕੂ ਮਾਨ ਸਿੰਘ ਗੈਂਗ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। 'ਸੋਨ ਚਿੜੀਆ' 'ਚ ਵਿਸ਼ਾਲ ਭਾਰਦਵਾਜ ਦਾ ਮਿਊਜ਼ਿਕ ਹੈ ਅਤੇ ਇਸ ਫਿਲਮ ਨੂੰ ਪ੍ਰੋਡਿਊਸ ਰੌਨੀ ਸਰਕੂਵਾਲਾ ਨੇ ਕੀਤਾ ਹੈ।

PunjabKesari

ਇਸ ਫਿਲਮ 'ਚ ਆਸ਼ੁਤੋਸ਼ ਰਾਣਾ ਪੁਲਸ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਹ ਫਿਲਮ 1 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News