ਕਪਿਲ ਦੇ ਸ਼ੋਅ 'ਚ ਸਾੜ੍ਹੀ ਪਹਿਨ ਨੱਚੇ ਕੋਰੀਓਗ੍ਰਾਫਰ ਰੈਮੋ ਤੇ ਗਣੇਸ਼, ਵੀਡੀਓ ਵਾਇਰਲ

4/1/2019 10:34:13 AM

ਜਲੰਧਰ(ਬਿਊਰੋ)— ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਕਾਰਨ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਆਏ ਦਿਨ ਉਹ ਆਪਣੇ ਦਰਸ਼ਕਾਂ ਲਈ ਸ਼ੋਅ ਦਾ ਪ੍ਰੋਮੋ ਵੀਡੀਓ ਵੀ ਸ਼ੇਅਰ ਕਰਦੇ ਰਹਿੰਦੇ ਹਨ। ਕਪਿਲ ਸ਼ਰਮਾ ਸ਼ੋਅ ਦਾ ਇਕ ਵੀਡੀਓ ਫਿਰ ਤੋਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਿਹਾ ਹੈ। ਇਸ ਵੀਡੀਓ 'ਚ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਤੇ ਰੈਮੋ ਡਿਸੂਜ਼ਾ ਕਪਿਲ ਦੇ ਖਾਸ ਮਹਿਮਾਨ ਹਨ। ਇਸ ਦੌਰਾਨ ਦੋਵਾਂ ਨੇ ਕਪਿਲ ਸ਼ਰਮਾ ਨਾਲ ਮਿਲ ਕੇ ਖੂਬ ਮਸਤੀ ਕੀਤੀ।


ਸੋਨੀ ਟੀ.ਵੀ. ਦੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਸ਼ੋਅ ਦਾ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਗਿਆ ਹੈ। ਵੀਡਓ 'ਚ ਗਣੇਸ਼ ਤੇ ਰੈਮੋ ਨੂੰ ਪ੍ਰਿਅੰਕਾ ਤੇ ਦੀਪਿਕਾ ਦੇ ਗੀਤ 'ਪਿੰਗਾ ਗਾ ਪੋਰੀ' 'ਤੇ ਸਾੜ੍ਹੀ ਪਾ ਕੇ ਡਾਂਸ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਸ਼ੋਅ 'ਚ ਦੋਵਾਂ ਕਲਾਕਾਰਾਂ ਨੇ ਖੂਬ ਮਸਤੀ ਕੀਤੀ ਤੇ ਕਪਿਲ ਦਾ ਜਨਮ ਦਿਨ ਵੀ ਮਨਾਇਆ। ਫਿਲਹਾਲ ਸ਼ੋਅ ਦਾ ਪ੍ਰੋਮੋ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News