ਕਪਿਲ ਦੇ ਸ਼ੋਅ ''ਚ ਪ੍ਰਭਾਸ ਦਾ ਖੁਲਾਸਾ, ਇਕ ਦਿਨ ਲਈ ਪੀ. ਐੱਮ. ਬਣੇ ਤਾਂ ਕਰਨਗੇ ਇਹ ਕੰਮ
8/23/2019 2:15:09 PM
ਮੁੰਬਈ (ਬਿਊਰੋ) — ਕਪਿਲ ਸ਼ਰਮਾ ਦੇ ਧਮਾਕੇਦਾਰ ਕਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਸ ਹਫਤੇ 'ਸਾਹੋ' ਦੀ ਟੀਮ ਆਉਣ ਵਾਲੀ ਹੈ। 'ਸਾਹੋ' ਦੀ ਲੀਡ ਸਟਾਰ ਪ੍ਰਭਾਸ ਤੇ ਸ਼ਰਧਾ ਕਪੂਰ ਸ਼ੋਅ 'ਚ ਆਉਣਗੇ ਅਤੇ ਕਪਿਲ ਨਾਲ ਖੂਬ ਠਹਾਕੇ ਲਾਉਣਗੇ। 'ਦਿ ਕਪਿਲ ਸ਼ਰਮਾ ਸ਼ੋਅ' ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਪ੍ਰਭਾਸ ਤੇ ਸ਼ਰਧਾ ਕਪੂਰ ਨਾਲ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਖੂਬ ਮਸਤੀ ਕਰ ਰਹੇ ਹਨ ਅਤੇ ਪ੍ਰਭਾਸ ਨੂੰ ਉਲਝਾ ਕੇ ਰੱਖ ਦੇਣ ਵਾਲੇ ਸਵਾਲ ਪੁੱਛ ਰਹੇ ਹਨ ਪਰ ਬਾਹੂਬਲੀ ਪ੍ਰਭਾਸ ਵੀ ਬਹੁਤ ਹੀ ਮਸਤੀ ਨਾਲ ਇਸ ਦੇ ਜਵਾਬ ਦੇ ਰਹੇ ਹਨ। ਕਪਿਲ ਸ਼ਰਮਾ 'ਦਿ ਕਪਿਲ ਸ਼ਰਮਾ ਸ਼ੋਅ' 'ਚ 'ਸਾਹੋ' ਦੇ ਲੀਡ ਐਕਟਰ ਪ੍ਰਭਾਸ ਤੋਂ ਬਹੁਤ ਦਿਲਚਸਪ ਸਵਾਲ ਪੁੱਛਦੇ ਹਨ। ਉਂਝ ਵੀ ਪ੍ਰਭਾਸ ਨੂੰ ਘੱਟ ਹੀ ਬੋਲਣ ਲਈ ਜਾਣਿਆ ਜਾਂਦਾ ਹੈ ਪਰ ਕਪਿਲ ਸ਼ਰਮਾ ਦੇ ਸ਼ੋਅ 'ਚ ਪ੍ਰਭਾਸ ਨੂੰ ਕੁਝ ਗੱਲਾਂ ਕਰਦੇ ਦੇਖਿਆ ਜਾ ਸਕੇਗਾ। ਕਪਿਲ ਸ਼ਰਮਾ ਸ਼ੋਅ 'ਚ ਪ੍ਰਭਾਸ ਤੋਂ ਪੁੱਛਿਆ ਕਿ ਦਰਸ਼ਕ ਜਾਣਨਾ ਚਾਹੁੰਦੇ ਹਨ ਕਿ ਜੇਕਰ ਪ੍ਰਭਾਸ ਨੂੰ ਇਕ ਦਿਨ ਲਈ ਪ੍ਰਧਾਨ ਮੰਤਰੀ ਬਣਾਇਆ ਜਾਵੇ ਤਾਂ ਉਹ ਕੀ ਕਰਨਗੇ? ਇਸ 'ਤੇ ਪ੍ਰਭਾਸ ਨੇ ਹੱਸਦੇ ਹੋਏ ਕਿਹਾ ਕਿ ''ਮੈਂ ਇੰਡਸਟਰੀ 'ਚ ਇੰਟਰਵਿਊ ਬੰਦ, ਕਰ ਦੇਵਾਂਗਾ।'' ਇਸ ਜਵਾਬ 'ਤੇ ਸਾਰੇ ਮੌਜੂਦਾਂ ਲੋਕ ਹੱਸਣ ਲੱਗੇ।
ਕਪਿਲ ਸ਼ਰਮਾ ਨੇ 'ਸਾਹੋ' 'ਚ ਦੋ ਹਜ਼ਾਰ ਕਰੋੜ ਰੁਪਏ ਦੀ ਚੋਰੀ ਦੀ ਕਹਾਣੀ ਨੂੰ ਲੈ ਕੇ ਵੀ ਚੁਟਕੀ ਲਈ। ਕਪਿਲ ਸ਼ਰਮਾ ਨੇ ਕਿਹਾ ਕਿ ਜਿਹੜੀ ਫਿਲਮ 'ਚ ਪ੍ਰਭਾਸ ਹੋਣਗੇ, ਉਸ 'ਚ ਚੋਰੀ 2,000 ਕਰੋੜ ਰੁਪਏ ਦੀ ਹੀ ਹੋਵੇਗੀ ਕਿਉਂਕਿ ਜੇਕਰ 10 ਕਰੋੜ ਦੀ ਚੋਰੀ ਰੱਖੋਗੇ ਤਾਂ ਡਾਇਰੈਕਟਰ ਕਹਿਣਗੇ ਕਿ 100 ਕਰੋੜ ਤਾਂ ਸਾਡਾ ਐਕਟਰ ਹੀ ਲੈ ਰਿਹਾ ਹੈ, ਅਜਿਹੇ 'ਚ ਚੋਰੀ ਵੀ ਵੱਡੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਕਪਿਲ ਸ਼ਰਮਾ ਦੇ ਸ਼ੋਅ 'ਚ ਇਸ ਵਾਰ ਪ੍ਰਭਾਸ ਦਿਸਣਗੇ ਅਤੇ ਉਹ ਵੀ ਕਈ ਮੌਕਿਆਂ 'ਤੇ ਮਜ਼ੇਦਾਰ ਜਵਾਬ ਦਿੰਦੇ ਹੋਏ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ